ਬੇਂਗਲੁਰੂ : ਚੰਦਰਯਾਨ-3 ਦੇ ਲਾਂਚ ਵਹੀਕਲ ਐੱਲ ਵੀ ਐੱਮ 3 ਐੱਮ-4 ਦਾ ਇਕ ਹਿੱਸਾ ਕੰਟਰੋਲ ਤੋਂ ਬਾਹਰ ਹੋ ਗਿਆ ਹੈ। ਇਹ ਧਰਤੀ ਦੇ ਵਾਤਾਵਰਣ ਵਿਚ ਦਾਖਲ ਹੋ ਚੁੱਕਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦੱਸਿਆ ਕਿ ਬੇਕਾਬੂ ਹੋਣ ਵਾਲਾ ਹਿੱਸਾ ਲਾਂਚ ਵਹੀਕਲ ਦੀ ਉਤਲੀ ਸਟੇਜ ਸੀ, ਜਿਸ ਨੇ ਚੰਦਰਯਾਨ-3 ਨੂੰ 14 ਜੁਲਾਈ ਨੂੰ ਤੈਅ ਪੰਧ ’ਤੇ ਸਥਾਪਤ ਕੀਤਾ ਸੀ। ਇਸਰੋ ਮੁਤਾਬਕ ਇਹ ਹਿੱਸਾ 15 ਨਵੰਬਰ ਬਾਅਦ ਦੁਪਹਿਰ 2.42 ਵਜੇ ਧਰਤੀ ਦੇ ਵਾਤਾਵਰਣ ਵਿਚ ਦਾਖਲ ਹੋਇਆ। ਇਸ ਦੇ ਬੇਕਾਬੂ ਹੋਣ ਦਾ ਕਾਰਨ ਅਜੇ ਸਾਫ ਨਹੀਂ ਹੋਇਆ। ਖਦਸ਼ਾ ਹੈ ਕਿ ਇਹ ਉੱਤਰ ਪ੍ਰਸ਼ਾਂਤ ਮਹਾਸਾਗਰ ਵਿਚ ਡਿੱਗੇਗਾ। ਇਹ ਆਖਰੀ ਵਾਰ ਭਾਰਤ ਉੱਪਰੋਂ ਨਹੀਂ ਲੰਘਿਆ।
ਚੰਦਰਯਾਨ-3 ਨੇ ਲਾਂਚਿੰਗ ਤੋਂ 41ਵੇਂ ਦਿਨ 23 ਅਗਸਤ ਨੂੰ ਚੰਨ ’ਤੇ ਲੈਂਡਿੰਗ ਕੀਤੀ ਸੀ। ਇਸ ਦੇ ਨਾਲ ਭਾਰਤ ਚੰਨ ਦੇ ਦੱਖਣੀ ਧਰੁਵ ’ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ ਸੀ।



