ਨਵੀਂ ਦਿੱਲੀ : ਅਮਰੀਕਾ ’ਚ 11 ਨਵੰਬਰ ਤੱਕ ਇੱਕ ਹਫਤੇ ਦੌਰਾਨ 16239 ਕੋਰੋਨਾ ਪੀੜਤ ਹਸਪਤਾਲਾਂ ’ਚ ਦਾਖਲ ਹੋਏ। ਅਮਰੀਕਾ ਦੇ 14 ਰਾਜਾਂ ’ਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਚੀਨ ਵਿਚ ਵੀ ਵਧਦੀ ਠੰਢ ਦੇ ਵਿਚਕਾਰ ਕੋਰੋਨਾ ਚੁਣੌਤੀ ਬਣਿਆ ਹੋਇਆ ਹੈ। ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜਲਦੀ ਤੋਂ ਜਲਦੀ ਟੀਕੇ ਲਗਵਾਉਣ। ਅਕਤੂਬਰ ਮਹੀਨੇ ’ਚ ਚੀਨ ’ਚ 24 ਲੋਕਾਂ ਦੀ ਜਾਨ ਚਲੀ ਗਈ ਸੀ। ਰਿਪੋਰਟਾਂ ਅਨੁਸਾਰ ਅਮਰੀਕਾ ਦੇ ਅਪਰ ਮਿਡਵੈਸਟ, ਦੱਖਣੀ ਅਟਲਾਂਟਿਕ ’ਚ ਮਾਮਲਿਆਂ ’ਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਠੰਢ ਵਧ ਰਹੀ ਹੈ, ਕੋਰੋਨਾ ਦੀ ਲਾਗ ਵੀ ਵਧ ਰਹੀ ਹੈ। ਭਾਰਤ ’ਚ 24 ਘੰਟਿਆਂ ’ਚ ਕੋਰੋਨਾ ਦੇ 16 ਤੋਂ 20 ਮਾਮਲੇ ਸਾਹਮਣੇ ਆ ਰਹੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਮੌਸਮ ਦੇ ਹਿਸਾਬ ਨਾਲ ਖੰਘ ਅਤੇ ਬੁਖਾਰ ’ਚ ਵਾਧਾ ਹੋਇਆ ਹੈ, ਪਰ ਕੋਰੋਨਾ ਦਾ ਕੋਈ ਖਤਰਾ ਨਹੀਂ।