ਜੈਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਢਾ ਨੇ ਐਤਵਾਰ ਰਾਜਸਥਾਨ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੇ ਸੂਬੇ ਨੂੰ ਭਿ੍ਰਸ਼ਟਾਚਾਰ, ਦੰਗਿਆਂ ਤੇ ਅਪਰਾਧ ’ਚ ਮੋਹਰੀ ਬਣਾ ਦਿੱਤਾ ਹੈ।
ਮੋਦੀ ਨੇ ਭਰਤਪੁਰ ’ਚ ਪਾਰਟੀ ਦੀ ‘ਵਿਜੈ ਸੰਕਲਪ ਰੈਲੀ’ ਨੂੰ ਸੰਬੋਧਨ ਕਰਦਿਆਂ ਕਿਹਾ3 ਦਸੰਬਰ ਨੂੰ ਨਤੀਜੇ ਵਾਲੇ ਦਿਨ ਕਾਂਗਰਸ ਛੂ-ਮੰਤਰ ਹੋ ਜਾਵੇਗੀ। ਨੱਢਾ ਨੇ ਜੋਧਪੁਰ ਦੇ ਪੀਪਾੜ ’ਚ ਕਿਹਾ ਕਿ ਜਿੱਥੇ ਕਾਂਗਰਸ ਦਾ ਨਾਂਅ ਹੋਵੇਗਾ, ਉੱਥੇ ਪਰਵਾਰਵਾਦ ਹੋਵੇਗਾ। ਜਿੱਥੇ ਭਾਜਪਾ ਹੋਵੇਗੀ, ਉੱਥੇ ਹੀ ਵਿਕਾਸ ਹੋਵੇਗਾ।