27.5 C
Jalandhar
Friday, October 18, 2024
spot_img

ਚੀਫ ਜਸਟਿਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਜਤਾਈ ਚਿੰਤਾ

ਨਵੀਂ ਦਿੱਲੀ : ‘ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਬੈਂਗਲੁਰੂ ਵਿੱਚ ਆਯੋਜਿਤ 36ਵੀਂ ਕਾਨਫਰੰਸ ਵਿੱਚ ਸ਼ਿਰਕਤ ਕੀਤੀ। ਸ਼ਨੀਵਾਰ ਨੂੰ ਆਰਟੀਫੀਸੀਅਲ ਇੰਟੈਲੀਜੈਂਸ (ਏਆਈ) ਦੀ ਨੈਤਿਕ ਵਰਤੋਂ ਬਾਰੇ ਵੱਡੀ ਗੱਲ ਆਖੀ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਅਸੀਂ ਲਗਾਤਾਰ ਏਆਈ ਦੀ ਨੈਤਿਕ ਵਰਤੋਂ ਬਾਰੇ ਬੁਨਿਆਦੀ ਸਵਾਲਾਂ ਦਾ ਸਾਹਮਣਾ ਕਰ ਰਹੇ ਹਾਂ।’ ਚੀਫ ਜਸਟਿਸ ਨੇ ਇਹ ਗੱਲਾਂ 36ਵੀਂ ਕਾਨਫਰੰਸ ਨੂੰ ਸੰਬੋਧਨ ਦੌਰਾਨ ਕਹੀਆਂ। ਇਸ ਕਾਨਫਰੰਸ ਵਿੱਚ ਜਸਟਿਸ ਚੰਦਰਚੂੜ ਦਾ ਵਿਸ਼ਾ ਸੀ- ‘ਪਛਾਣ, ਵਿਅਕਤੀ ਅਤੇ ਰਾਜ; ਆਜ਼ਾਦੀ ਦੇ ਨਵੇਂ ਰਸਤੇ।’ ਏਸ਼ੀਆ ਪੈਸੀਫਿਕ ਖੇਤਰ ਵਿੱਚ ਵਕੀਲਾਂ, ਜੱਜਾਂ, ਨਿਆਂਕਾਰਾਂ ਅਤੇ ਕਾਨੂੰਨੀ ਸੰਸਥਾਵਾਂ ਦੀ ਇੱਕ ਐਸੋਸੀਏਸ਼ਨ ਹੈ। ਜਸਟਿਸ ਚੰਦਰਚੂੜ ਨੇ ਕਿਹਾ ਕਿ ਆਜਾਦੀ ਕੁਝ ਵੀ ਨਹੀਂ ਸਗੋਂ ਆਪਣੇ ਲਈ ਫੈਸਲੇ ਲੈਣ ਦੀ ਯੋਗਤਾ ਹੈ ਜੋ ਸਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ। ਕਿਸੇ ਵਿਅਕਤੀ ਦੀ ਪਛਾਣ ਉਸ ਦੀ ਏਜੰਸੀ ਨਾਲ ਜੁੜੀ ਹੁੰਦੀ ਹੈ ਅਤੇ ਉਹ ਜ਼ਿੰਦਗੀ ’ਚ ਕਿਹੜੇ ਫੈਸਲੇ ਲੈਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਹੜੇ ਲੋਕ ਆਪਣੀ ਜਾਤ, ਨਸਲ, ਧਰਮ, ਲਿੰਗ ਜਾਂ ਜਿਨਸੀ ਰੁਝਾਨ ਕਾਰਨ ਵਿਤਕਰੇ ਦਾ ਸਾਹਮਣਾ ਕਰਦੇ ਹਨ। ਉਹ ਹਮੇਸ਼ਾ ਜੁਲਮ ਦਾ ਸਾਹਮਣਾ ਕਰਨਗੇ। ਇਹ ਸਮਾਜਿਕ ਤੌਰ ’ਤੇ ਪ੍ਰਭਾਵਸਾਲੀ ਹੈ। ਚੀਫ ਜਸਟਿਸ ਨੇ ਇਹ ਵੀ ਦੱਸਿਆ ਕਿ ਡਿਜੀਟਲ ਯੁੱਗ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕਿੰਨੇ ਦਿਲਚਸਪ ਪਹਿਲੂਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਸ਼ਖਸੀਅਤ ਵਿਚਕਾਰ ਗੁੰਝਲਦਾਰ ਸਬੰਧ ਹੈ।

Related Articles

LEAVE A REPLY

Please enter your comment!
Please enter your name here

Latest Articles