ਵੈਲਿੰਗਟਨ : ਕਿ੍ਰਸਟੋਫਰ ਲਕਸਨ ਨੇ ਨਿਊ ਜ਼ੀਲੈਂਡ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਕਿਹਾ ਕਿ ਉਨ੍ਹਾ ਦੀ ਸਭ ਤੋਂ ਵੱਡੀ ਤਰਜੀਹ ਆਰਥਿਕਤਾ ਨੂੰ ਸੁਧਾਰਨਾ ਹੈ। 53 ਸਾਲਾ ਲਕਸਨ ਰੂੜ੍ਹੀਵਾਦੀ ਗੱਠਜੋੜ ਦੀ ਅਗਵਾਈ ਕਰ ਰਹੇ ਹਨ। ਉਨ੍ਹਾ ਦੀ ਨੈਸ਼ਨਲ ਪਾਰਟੀ ਨੇ ਸ਼ੁੱਕਰਵਾਰ ਦੋ ਛੋਟੀਆਂ ਪਾਰਟੀਆਂ ਨਾਲ ਸਮਝੌਤਾ ਕੀਤਾ।



