ਅਮਰੀਕਾ ’ਚ ਭਾਰਤੀ ਰਾਜਦੂਤ ਦੀ ਖਿੱਚ-ਧੂਹ

0
238

ਨਿਊ ਯਾਰਕ : ਖਾਲਿਸਤਾਨੀਆਂ ਨੇ ਅਮਰੀਕਾ ’ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਉਦੋਂ ਖਿੱਚ-ਧੂਹ ਕੀਤੀ, ਜਦੋਂ ਉਹ ਨਿਊ ਯਾਰਕ ਦੇ ਲੌਂਗ ਆਈਲੈਂਡ ਸਥਿਤ ਹਿਕਸਵਿਲੈ ਗੁਰਦੁਆਰੇ ਦੇ ਦਰਸ਼ਨ ਕਰਨ ਗਏ। ਕੈਨੇਡਾ ’ਚ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਖਾਲਿਸਤਾਨ ਸਮਰਥਕਾਂ ਦੇ ਸਮੂਹ ਨੇ ਉਨ੍ਹਾ ਨੂੰ ਘੇਰ ਲਿਆ ਅਤੇ ਖਿੱਚ-ਧੂਹ ਕੀਤੀ।
ਸੰਧੂ ਗੁਰਪੁਰਬ ਮੌਕੇ ਅਰਦਾਸ ਕਰਨ ਲਈ ਗੁਰਦੁਆਰੇ ਗਏ ਸਨ। ਹਾਲਾਂਕਿ ਉਹ ਘਟਨਾ ਤੋਂ ਤੁਰੰਤ ਬਾਅਦ ਗੁਰਦੁਆਰੇ ’ਚੋਂ ਚਲੇ ਗਏ।
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਅਨੁਸਾਰ ਖਾਲਿਸਤਾਨ ਸਮਰਥਕ ਤਰਨਜੀਤ ਸਿੰਘ ਸੰਧੂ ਨੂੰ ਧੱਕਾ ਮਾਰਦੇ ਦੇਖੇ ਜਾ ਸਕਦੇ ਹਨ। ਇਸ ਦੌਰਾਨ ਇਹ ਖਾਲਿਸਤਾਨ ਸਮਰਥਕ ਭਾਰਤ ਵੱਲੋਂ ਅੱਤਵਾਦੀ ਐਲਾਨੇ ਹਰਦੀਪ ਸਿੰਘ ਨਿੱਝਰ ਅਤੇ ਗੁਰਪਤਵੰਤ ਸਿੰਘ ਪੰਨੂ ਦੇ ਹੱਕ ਵਿਚ ਬੋਲ ਰਹੇ ਸਨ।

LEAVE A REPLY

Please enter your comment!
Please enter your name here