ਸੁਰੰਗ ’ਚ ਫਸੇ ਮਜ਼ਦੂਰ ਕੱਢਣ ਦੇ ਯਤਨ ਜਾਰੀ

0
215

ਉੱਤਰਕਾਸ਼ੀ : ਉਤਰਾਖੰਡ ਦੀ ਸਿਲਕਿਆਰਾ ਸੁਰੰਗ ਵਿਚ ਦੋ ਹਫਤਿਆਂ ਤੋਂ ਫਸੇ 41 ਮਜ਼ਦੂਰਾਂ ਨੂੰ ਕੱਢਣ ਲਈ ਕੀਤੀ ਜਾ ਰਹੀ ਡਰਿਲਿੰਗ ਦੌਰਾਨ ਮਲਬੇ ਵਿਚ ਫਸੀ ਅਮਰੀਕੀ ਔਗਰ ਮਸ਼ੀਨ ਦੇ 13.9 ਮੀਟਰ ਲੰਮੇ ਹਿੱਸੇ ਬਾਹਰ ਕੱਢ ਲਏ ਗਏ ਹਨ ਤੇ 1.9 ਮੀਟਰ ਦਾ ਹੈੱਡ ਅਜੇ ਕੱਢਣਾ ਬਾਕੀ ਹੈ।
ਫੌਜ ਦੇ ਕੋਰ ਆਫ ਇੰਜੀਨੀਅਰਜ਼ ਅਤੇ ਮਦਰਾਸ ਸੈਪਰਜ਼ ਦੀ ਯੂਨਿਟ ਹੈੱਡ ਨੂੰ ਕੱਢਣ ਵਿਚ ਲੱਗੀ ਹੋਈ ਸੀ। ਉਸ ਤੋਂ ਬਾਅਦ ਹੀ ਹੇਠੋਂ ਡਿ੍ਰਲਿੰਗ ਮੁੜ ਸ਼ੁਰੂ ਹੋ ਸਕਦੀ ਹੈ।
ਇਸੇ ਦੌਰਾਨ ਪਹਾੜ ਦੇ ਉਪਰੋਂ 86 ਮੀਟਰ ਦੀ ਡਿ੍ਰਲਿੰਗ ਜਾਰੀ ਹੈ। 31 ਮੀਟਰ ਤੱਕ ਡਿ੍ਰਲਿੰਗ ਹੋ ਚੁੱਕੀ ਸੀ।

LEAVE A REPLY

Please enter your comment!
Please enter your name here