34.1 C
Jalandhar
Friday, October 18, 2024
spot_img

ਗੋਟਬਾਯਾ ਵੱਲੋਂ ਅਸਤੀਫੇ ‘ਤੇ ਦਸਤਖਤ

ਕੋਲੰਬੋ : ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਮੰਗਲਵਾਰ ਅਸਤੀਫੇ ਵਾਲੇ ਪੱਤਰ ‘ਤੇ ਹਸਤਾਖਰ ਕਰ ਦਿਤੇ | ਉਨ੍ਹਾ ਦੇ ਅਸਤੀਫੇ ਬਾਰੇ ਸ੍ਰੀਲੰਕਾ ਵਿਚ ਅਧਿਕਾਰਤ ਤੌਰ ‘ਤੇ ਐਲਾਨ ਬੁੱਧਵਾਰ ਨੂੰ ਹੋਵੇਗਾ | ‘ਡੇਲੀ ਮਿਰਰ’ ਅਨੁਸਾਰ ਰਾਸ਼ਟਰਪਤੀ ਨੇ ਅਸਤੀਫੇ ਵਾਲਾ ਪੱਤਰ ਇਕ ਸਰਕਾਰੀ ਅਧਿਕਾਰੀ ਨੂੰ ਸੌਂਪ ਦਿੱਤਾ ਹੈ ਤੇ ਇਹ ਪੱਤਰ ਹੁਣ ਸੰਸਦ ਦੇ ਸਪੀਕਰ ਨੂੰ ਪਹੁੰਚਾਇਆ ਜਾਵੇਗਾ | ਸਪੀਕਰ ਮਹਿੰਦਾ ਯਾਪਾ ਅਭੈਵਰਧਨੇ ਨੂੰ ਪੱਤਰ ਬਾਰੇ ਸੂਚਨਾ ਦੇ ਦਿੱਤੀ ਗਈ ਹੈ ਤੇ ਉਹ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਕਾਰਜਕਾਲ ਦੇ ਅੰਤ ਬਾਰੇ ਬੁੱਧਵਾਰ ਨੂੰ ਐਲਾਨ ਕਰਨਗੇ | ਸ੍ਰੀਲੰਕਾ ਬੇਮਿਸਾਲ ਆਰਥਕ ਸੰਕਟ ਨਾਲ ਜੂਝ ਰਿਹਾ ਹੈ ਤੇ ਦੇਸ਼ ਭਰ ਵਿਚ ਬੇਚੈਨੀ ਵਾਲਾ ਮਾਹੌਲ ਹੈ |
ਇਸੇ ਦੌਰਾਨ ਸਪੀਕਰ ਅਭੈਵਰਧਨੇ ਨੇ ਭਾਰਤੀ ਮੀਡੀਆ ਏਜੰਸੀ ਨੂੰ ਮੰਗਲਵਾਰ ਨੂੰ ਫੋਨ ਕਰ ਕੇ ਦੱਸਿਆ ਕਿ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਦੇਸ਼ (ਸ੍ਰੀਲੰਕਾ) ਨਹੀਂ ਛੱਡਿਆ | ਉਨ੍ਹਾ ਕਿਹਾ ਕਿ ਬੀ ਬੀ ਸੀ ਨੂੰ ਦਿੱਤੀ ਗਈ ਇਕ ਇੰਟਰਵਿਊ ਵਿੱਚ ਉਨ੍ਹਾ ਕੋਲੋਂ ਗਲਤੀ ਹੋ ਗਈ ਸੀ | ਉਨ੍ਹਾ ਬੀ ਬੀ ਸੀ ਨੂੰ ਦੱਸਿਆ ਸੀ ਕਿ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਸ੍ਰੀਲੰਕਾ ਛੱਡ ਦਿੱਤਾ ਹੈ ਤੇ ਉਹ ਨੇੜਲੇ ਦੇਸ਼ ਵਿਚ ਹਨ ਅਤੇ ਬੁੱਧਵਾਰ ਨੂੰ ਸ੍ਰੀਲੰਕਾ ਵਾਪਸ ਪਰਤਣਗੇ |

Related Articles

LEAVE A REPLY

Please enter your comment!
Please enter your name here

Latest Articles