ਗੂੰਗਾ ਭਲਵਾਨ ਵੱਲੋਂ ਵੀ ਪਦਮਸ੍ਰੀ ਮੋੜਨ ਦਾ ਐਲਾਨ

0
318

ਨਵੀਂ ਦਿੱਲੀ : ਬਜਰੰਗ ਪੂਨੀਆ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਪਦਮਸ੍ਰੀ ਪੁਰਸਕਾਰ ਵਾਪਸ ਕਰਨ ਤੋਂ ਇਕ ਦਿਨ ਬਾਅਦ 2005 ਦੇ ਗਰਮ ਰੁੱਤਰ ਡੈੱਫ ਉਲੰਪਿਕਸ ਸੋਨ ਤਮਗਾ ਜੇਤੂ ਵਰਿੰਦਰ ਸਿੰਘ ਯਾਦਵ ਨੇ ਐਲਾਨ ਕੀਤਾ ਕਿ ਉਹ ਬਿ੍ਰਜ ਭੂਸ਼ਣ ਸਿੰਘ ਦੇ ਕਰੀਬੀ ਸੰਜੈ ਸਿੰਘ ਦੇ ਭਾਰਤੀ ਕੁਸ਼ਤੀ ਸੰਘ ਦਾ ਪ੍ਰਧਾਨ ਚੁਣੇ ਜਾਣ ਦੇ ਵਿਰੋਧ ਵਜੋਂ ਅਜਿਹਾ ਹੀ ਕਰਨਗੇ।
ਵਰਿੰਦਰ ਯਾਦਵ, ਜਿਸ ਨੂੰ ਗੂੰਗਾ ਪਹਿਲਵਾਨ ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ 2021 ਵਿੱਚ ਵੱਕਾਰੀ ਪਦਮਸ੍ਰੀ ਪੁਰਸਕਾਰ ਮਿਲਿਆ ਸੀ। ਇਸ ਤੋਂ ਪਹਿਲਾਂ ਉਸ ਨੂੰ 2015 ਵਿੱਚ ਵੱਕਾਰੀ ਅਰਜਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ।

LEAVE A REPLY

Please enter your comment!
Please enter your name here