ਸ਼ਿਮਲਾ : ਕਿ੍ਰਸਮਸ ਅਤੇ ਨਵੇਂ ਸਾਲ ਦੇ ਮੌਕੇ ’ਤੇ ਹਜ਼ਾਰਾਂ ਸੈਲਾਨੀ ਹਿਮਾਚਲ ਪਹੁੰਚ ਚੁੱਕੇ ਹਨ। ਰੋਹਤਾਂਗ ਦੀ ਅਟਲ ਸੁਰੰਗ, ਕੁੱਲੂ ਅਤੇ ਲਾਹੌਲ ਤੇ ਸਪਿਤੀ ’ਚ ਸਭ ਤੋਂ ਵੱਧ ਸੈਲਾਨੀ ਪੁੱਜੇ ਹਨ। ਐਤਵਾਰ ਨੂੰ ਅੰਦਾਜ਼ਨ 65,000 ਲੋਕਾਂ ਨੇ 12,000 ਤੋਂ ਵੱਧ ਵਾਹਨਾਂ ’ਚ ਸੁਰੰਗ ਪਾਰ ਕੀਤੀ। 9.2 ਕਿਲੋਮੀਟਰ ਲੰਮੀ ਅਟਲ ਸੁਰੰਗ 10,000 ਫੁੱਟ ਤੋਂ ਵੱਧ ਉੱਚਾਈ ’ਤੇ ਦੁਨੀਆ ਦੀ ਸਭ ਤੋਂ ਉੱਚੀ ‘ਸਿੰਗਲ-ਟਿਊਬ’ ਸੁਰੰਗ ਹੈ। ਰੋਹਤਾਂਗ ’ਚ ਭਾਰੀ ਬਰਫਬਾਰੀ ਹੋਈ, ਜਿਸ ਕਾਰਨ ਇੱਥੇ ਸੈਲਾਨੀਆਂ ਦੀ ਭੀੜ ਲੱਗ ਗਈ।