ਚੱਕਰਵਰਤੀ ਸਰਕਾਰੀ ਗਵਾਹ ਬਣਨ ਲਈ ਤਿਆਰ

0
174

ਨਵੀਂ ਦਿੱਲੀ : ਨਿਊਜ਼ ਕਲਿੱਕ ਨਿਊਜ ਪੋਰਟਲ ਦੇ ਐੱਚ ਆਰ ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਨੇ ਦਹਿਸ਼ਤਗਰਦੀ ਵਿਰੋਧੀ ਕਾਨੂੰਨ ਯੂ ਏ ਪੀ ਏ ਤਹਿਤ ਦਰਜ ਕੇਸ ’ਚ ਸਰਕਾਰੀ ਗਵਾਹ ਬਣਨ ਦੀ ਇਜਾਜ਼ਤ ਲਈ ਦਿੱਲੀ ਦੀ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਹੈ। ਉਸ ਨੇ ਪਿਛਲੇ ਹਫਤੇ ਸਪੈਸ਼ਲ ਜੱਜ ਹਰਦੀਪ ਕੌਰ ਦੇ ਸਾਹਮਣੇ ਅਰਜ਼ੀ ਦਾਇਰ ਕਰ ਕੇ ਇਸ ਮਾਮਲੇ ’ਚ ਮਾਫੀ ਮੰਗੀ ਤੇ ਦਾਅਵਾ ਕੀਤਾ ਕਿ ਉਸ ਕੋਲ ਅਹਿਮ ਜਾਣਕਾਰੀਆਂ ਹਨ, ਜਿਸ ਦਾ ਖੁਲਾਸਾ ਉਹ ਦਿੱਲੀ ਪੁਲਿਸ ਨੂੰ ਕਰਨਾ ਚਾਹੁੰਦਾ ਹੈ, ਜੋ ਮਾਮਲੇ ਦੀ ਜਾਂਚ ਕਰ ਰਹੀ ਹੈ। ਨਿਊਜ਼ ਪੋਰਟਲ ’ਤੇ ਚੀਨ ਤੋਂ ਫੰਡ ਲੈਣ ਤੇ ਉਸ ਦੇ ਪੱਖ ’ਚ ਖਬਰਾਂ ਚਲਾਉਣ ਦਾ ਦੋਸ਼ ਹੈ। ਇਸ ਮਾਮਲੇ ’ਚ ਯੂ ਏ ਪੀ ਏ ਤਹਿਤ ਨਿਊਜ਼ ਕਲਿਕ ਦੇ ਬਾਨੀ ਤੇ ਐਡੀਟਰ-ਇਨ-ਚੀਫ ਪ੍ਰਬੀਰ ਪੁਰਕਾਯਸਥ ਅਤੇ ਚੱਕਰਵਰਤੀ ਨੂੰ ਗਿ੍ਰਫਤਾਰ ਕੀਤਾ ਗਿਆ ਸੀ।

LEAVE A REPLY

Please enter your comment!
Please enter your name here