14.5 C
Jalandhar
Friday, November 22, 2024
spot_img

ਪੀ ਐੱਸ ਪੀ ਸੀ ਐੱਲ ਹੁਣ ਮੁਨਾਫਾ ਕਮਾਉਣ ਵਾਲੀ ਇਕਾਈ ਬਣ ਗਈ : ਕੰਗ

ਚੰਡੀਗੜ੍ਹ (ਗੁਰਜੀਤ ਬਿੱਲਾ) -ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ ਐੱਸ ਪੀ ਸੀ ਐੱਲ) ਨੂੰ ਮੁਨਾਫ਼ਾ ਕਮਾਉਣ ਵਾਲੀ ਇਕਾਈ ਵਿੱਚ ਬਦਲਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ। ਪਛਵਾੜਾ ਖਾਨ ਤੋਂ ਕੋਲਾ, ਬਕਾਇਆ ਕਲੀਅਰ ਕਰਨ ਅਤੇ ਪਾਵਰ ਪਲਾਂਟ ਖਰੀਦਣ ਨਾਲ ਪੀ ਐੱਸ ਪੀ ਸੀ ਐੱਲ ਨੂੰ ਬਹੁਤ ਮਦਦ ਮਿਲੀ ਹੈ।
ਮੰਗਲਵਾਰ ਬੁਲਾਰੇ ਗੋਵਿੰਦਰ ਮਿੱਤਲ ਅਤੇ ਵਿਕਰਮ ਪਾਸੀ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਨਵੇਂ ਸਾਲ ਦੇ ਮੌਕੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੋਇੰਦਵਾਲ ਸਾਹਿਬ ਪਾਵਰ ਪਲਾਂਟ ਖਰੀਦ ਕੇ ਪੰਜਾਬ ਵਾਸੀਆਂ ਨੂੰ ਖੁਸ਼ਖਬਰੀ ਦਿੱਤੀ ਹੈ। ਪਿਛਲੇ 25 ਸਾਲਾਂ ਤੋਂ ਸਾਡੇ ਦੇਸ਼ ਵਿੱਚ ਸਰਕਾਰੀ ਕੰਪਨੀਆਂ ਨੂੰ ਨਿੱਜੀ ਕੰਪਨੀਆਂ ਅਤੇ ਕਾਰਪੋਰੇਟਾਂ ਨੂੰ ਵੇਚਣ ਦਾ ਰੁਝਾਨ/ਟ੍ਰੈਂਡ ਬਣ ਗਿਆ ਸੀ। ਸਿਆਸੀ ਪਾਰਟੀਆਂ ਅਤੇ ਸਿਆਸਤਦਾਨ ਟੇਬਲ ਹੇਠ ਕੁਝ ਲਾਭ ਲੈਂਦੇ ਹਨ ਅਤੇ ਬਦਲੇ ਵਿੱਚ ਉਹ ਸਰਕਾਰੀ ਵਿਭਾਗ ਇੱਕ ਪ੍ਰਾਈਵੇਟ ਕੰਪਨੀ ਨੂੰ ਸੌਂਪ ਦਿੰਦੇ ਹਨ। ਆਮ ਆਦਮੀ ਪਾਰਟੀ ਦੇਸ਼ ਦੀ ਰਾਜਨੀਤੀ ਨੂੰ ਬਦਲ ਰਹੀ ਹੈ ਅਤੇ ਅਸੀਂ ਸਰਕਾਰੀ ਖੇਤਰਾਂ ਅਤੇ ਸੰਸਥਾਵਾਂ ਨੂੰ ਮਜ਼ਬੂਤ??ਕਰ ਰਹੇ ਹਾਂ। ਇਸ ਨਾਲ ਨਾ ਸਿਰਫ਼ ਸਰਕਾਰ ਨੂੰ ਆਮਦਨ ਹੁੰਦੀ ਹੈ, ਸਗੋਂ ਆਮ ਲੋਕਾਂ ਨੂੰ ਵਾਧੂ ਵਿੱਤੀ ਬੋਝ ਤੋਂ ਬਿਨਾਂ ਸਹੂਲਤਾਂ ਮਿਲਦੀਆਂ ਹਨ ਅਤੇ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਹੁੰਦਾ ਹੈ।
ਕੰਗ ਨੇ ਦੱਸਿਆ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂਅ ’ਤੇ ਬਣੇ ਗੋਇੰਦਵਾਲ ਸਾਹਿਬ ਪਾਵਰ ਪਲਾਂਟ ਦੀ ਕੁੱਲ 1100 ਏਕੜ ਜ਼ਮੀਨ ਹੈ, ਜਿਸ ਵਿੱਚੋਂ 700 ਏਕੜ ਜ਼ਮੀਨ ਪਲਾਂਟ ਦੀ ਹੈ ਅਤੇ 400 ਏਕੜ ਜ਼ਮੀਨ ਮਾਨ ਸਰਕਾਰ ਵੱਲੋਂ ਨਵੇਂ ਪ੍ਰੋਜੈਕਟਾਂ ਲਈ ਵਰਤੀ ਜਾਵੇਗੀ। ਸਾਡਾ ਸੂਬਾ ਖੇਤੀ ਪ੍ਰਧਾਨ ਸੂਬਾ ਹੈ, ਇਸ ਲਈ ਸਾਡੇ ਕੋਲ ਜ਼ਮੀਨ ਦੀ ਘਾਟ ਹੈ ਅਤੇ ਜੋ ਜ਼ਮੀਨ ਅਸੀਂ ਐਕੁਆਇਰ ਕੀਤੀ ਹੈ, ਉਸ ਦੀ ਵਰਤੋਂ ਲੋਕ ਭਲਾਈ ਲਈ ਕੀਤੀ ਜਾਵੇਗੀ। ਅਸੀਂ ਹੁਣ ਇਸ ਪਲਾਂਟ ਵਿੱਚ ਸਸਤੀ ਬਿਜਲੀ ਵੀ ਪੈਦਾ ਕਰ ਸਕਾਂਗੇ, ਜਿਸ ਨਾਲ ਪੀ ਐੱਸ ਪੀ ਸੀ ਐੱਲ ਦੇ ਮੁਨਾਫੇ ਵਿੱਚ ਹੋਰ ਵਾਧਾ ਹੋਵੇਗਾ।
ਉਹਨਾ ਕਿਹਾ ਕਿ ਪਿਛਲੇ 5-6 ਸਾਲਾਂ ਵਿੱਚ ਸਰਕਾਰ ਨੇ ਬੰਦ ਪਏ ਥਰਮਲ ਪਲਾਂਟ ਨੂੰ 1800 ਕਰੋੜ ਦਿੱਤੇ, ਅਸੀਂ ਥਰਮਲ ਪਲਾਂਟ ਅੱਧੇ ਰੇਟ ਵਿੱਚ ਖਰੀਦ ਲਿਆ। ਆਮ ਆਦਮੀ ਪਾਰਟੀ ਦੇ ਸਰਕਾਰੀ/ਪਬਲਿਕ ਖੇਤਰ ਨੂੰ ਸਸ਼ਕਤ ਕਰਨ ਦੇ ਸਪੱਸ਼ਟ ਇਰਾਦੇ ਹਨ ਅਤੇ ਅਸੀਂ ਪੀ ਐੱਸ ਪੀ ਸੀ ਐੱਲ ਨੂੰ ਇੱਕ ਮੁਨਾਫ਼ਾ ਵਾਲੀ ਯੂਨਿਟ ਬਣਾ ਕੇ ਪਾਵਰ ਸੈਕਟਰ ਵਿੱਚ ਆਪਣੇ ਆਪ ਨੂੰ ਸਾਬਤ ਕੀਤਾ ਹੈ।

Related Articles

LEAVE A REPLY

Please enter your comment!
Please enter your name here

Latest Articles