30.5 C
Jalandhar
Monday, September 26, 2022
spot_img

ਦਸਵੀਂ ਤੇ ਬਾਰ੍ਹਵੀਂ ਓਪਨ ਦਾ ਦਾਖਲਾ ਸ਼ਡਿਊਲ ਜਾਰੀ

ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2022-23 ਲਈ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਬਾਰ੍ਹਵੀਂ ‘ਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ | ਵਿਦਿਆਰਥੀ ਬੋਰਡ ਦੀ ਵੈੱਬਸਾਈਟ ‘ਤੇ ਆਨਲਾਈਨ ਪ੍ਰਕਿਰਿਆ ਰਾਹੀਂ ਹੀ ਆਪਣਾ ਦਾਖਲਾ ਫਾਰਮ ਅਤੇ ਦਾਖਲਾ ਫੀਸ ਭਰ ਸਕਦੇ ਹਨ | ਇੱਛੁਕ ਵਿਦਿਆਰਥੀਆਂ ਨੂੰ ਵੈੱਬਸਾਈਟ ‘ਤੇ ਮੌਜੂਦ ‘ਓਪਨ ਸਕੂਲ’ ਲਿੰਕ ‘ਤੇ ਕਲਿੱਕ ਕਰਕੇ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਤੇ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ | ਪੰਜਾਬ ਓਪਨ ਸਕੂਲ ਦੇ ਇਨ੍ਹਾਂ ਕੋਰਸਾਂ ਲਈ 31 ਅਗਸਤ ਤੱਕ ਬਿਨਾਂ ਕਿਸੇ ਲੇਟ ਫੀਸ ਦੇ ਦਾਖਲਾ ਲਿਆ ਜਾ ਸਕਦਾ ਹੈ | ਬੋਰਡ ਵੱਲੋਂ ਮੁਹੱਈਆ ਕਰਵਾਈ ਹੋਰ ਜਾਣਕਾਰੀ ਅਨੁਸਾਰ ਸੰਬੰਧਤ ਵਿਦਿਆਰਥੀਆਂ ਨੂੰ ਬੋਰਡ ਵੱਲੋਂ ਨਿਰਧਾਰਤ ਦਾਖਲਾ ਅਤੇ ਪ੍ਰੀਖਿਆ ਫੀਸ ਤੋਂ ਇਲਾਵਾ ਹੋਰ ਕਿਸੇ ਕਿਸਮ ਦੀ ਫੀਸ ਅਦਾ ਨਹੀਂ ਕਰਨੀ ਹੋਵੇਗੀ | ਦਸਵੀਂ ਅਤੇ ਬਾਰ੍ਹਵੀਂ ਕੋਰਸਾਂ ਦੇ ਦਾਖਲੇ ਲਈ ਪ੍ਰਾਸਪੈਕਟਸ ਵੀ ਸਿੱਖਿਆ ਬੋਰਡ ਦੀ ਵੈੱਬ-ਸਾਈਟ ‘ਤੇ ਉਪਲੱਬਧ ਕਰਵਾ ਦਿੱਤੇ ਗਏ ਹਨ |

Related Articles

LEAVE A REPLY

Please enter your comment!
Please enter your name here

Latest Articles