ਚੋਣ ਕਮਿਸ਼ਨ ਵੱਲੋਂ ਵੋਟਿੰਗ ਮਸ਼ੀਨਾਂ ਬਾਰੇ ਕਿੰਤੂ ਰੱਦ

0
278

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਕਾਂਗਰਸ ਆਗੂ ਜੈਰਾਮ ਰਮੇਸ਼ ਵੱਲੋਂ ਵੀ ਵੀ ਪੈਟ ਬਾਰੇ ਪ੍ਰਗਟਾਈਆਂ ਗਈਆਂ ਚਿੰਤਾਵਾਂ ਨੂੰ ਸ਼ੁੱਕਰਵਾਰ ਰੱਦ ਕਰਦਿਆਂ ਕਿਹਾ ਕਿ ਉਨ੍ਹਾ ਅਜਿਹਾ ਕੋਈ ਦਾਅਵਾ ਪੇਸ਼ ਨਹੀਂ ਕੀਤਾ, ਜਿਸ ਬਾਰੇ ਸਪੱਸ਼ਟੀਕਰਨ ਦੇਣ ਦੀ ਲੋੜ ਹੋਵੇ | ਇਸ ਦੇ ਨਾਲ ਹੀ ਕਮਿਸ਼ਨ ਨੇ ਕਿਹਾ ਕਿ ਈ ਵੀ ਐੱਮ ਨਾਲ ਵੋਟਿੰਗ ਸਮੇਂ ਪੇਪਰ ਸਲਿੱਪਾਂ ਕੱਢਣ ਵਾਲਾ ਸਭ ਤੋਂ ਪੁਰਾਣੀ ਪਾਰਟੀ (ਕਾਂਗਰਸ) ਦੀ ਅਗਵਾਈ ਵਾਲੀ ਸਰਕਾਰ ਨੇ ਹੀ 2013 ਵਿਚ ਲਾਗੂ ਕੀਤਾ ਸੀ | ਕਮਿਸ਼ਨ ਦੇ ਪਿ੍ੰਸੀਪਲ ਸਕੱਤਰ ਪ੍ਰਮੋਦ ਕੁਮਾਰ ਸ਼ਰਮਾ ਨੇ ਰਮੇਸ਼ ਨੂੰ ਘੱਲੇ ਜਵਾਬ ਵਿਚ ਇਹ ਵੀ ਕਿਹਾ ਹੈ ਕਿ ਕਮਿਸ਼ਨ ਨੂੰ ਈ ਵੀ ਐੱਮ ਦੀ ਵਰਤੋਂ ਵਿਚ ਪੂਰਨ ਭਰੋਸਾ ਹੈ | ਉਨ੍ਹਾ ਕਿਹਾ ਹੈ ਕਿ ਵੀ ਵੀ ਪੈਟ ਦੀ ਸ਼ੁਰੂਆਤ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ 14 ਅਗਸਤ 2013 ਵਿਚ ਕੀਤੀ ਸੀ | ਰਮੇਸ਼ ਨੇ 30 ਦਸੰਬਰ ਨੂੰ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ‘ਇੰਡੀਆ’ ਗੱਠਜੋੜ ਦਾ ਵਫਦ ਵੀ ਵੀ ਪੈਟ ਸਲਿੱਪਾਂ ਬਾਰੇ ਆਪਣੇ ਵਿਚਾਰ ਦੇਣ ਲਈ ਮਿਲਣਾ ਚਾਹੁੰਦਾ ਹੈ | ਆਪੋਜ਼ੀਸ਼ਨ ਪਾਰਟੀਆਂ ਨੇ 19 ਦਸੰਬਰ ਦੀ ਆਪਣੀ ਮੀਟਿੰਗ ਵਿਚ ਈ ਵੀ ਐੱਮ ਮਸ਼ੀਨਾਂ ਦੇ ਕੰਮ ਕਰਨ ਬਾਰੇ ਸ਼ੱਕ ਪ੍ਰਗਟਾਉਂਦਿਆਂ ਕਿਹਾ ਸੀ ਕਿ ਵੀ ਵੀ ਪੈਟ ਸਲਿੱਪਾਂ ਵੋਟਰਾਂ ਨੂੰ ਦਿੱਤੀਆਂ ਜਾਣ, ਜਿਨ੍ਹਾਂ ਨੂੰ ਉਹ ਵੱਖਰੇ ਬਕਸੇ ਵਿਚ ਪਾ ਸਕਣ |
ਆਪੋਜ਼ੀਸ਼ਨ ਗੱਠਜੋੜ ਨੇ ਸਲਿੱਪਾਂ ਤੇ ਵੋਟਿੰਗ ਮਸ਼ੀਨਾਂ ਦੇ ਦੱਬੇ ਗਏ ਬਟਨਾਂ ਦੇ 100 ਫੀਸਦੀ ਮਿਲਾਨ ਦੀ ਮੰਗ ਵੀ ਕੀਤੀ ਸੀ |

LEAVE A REPLY

Please enter your comment!
Please enter your name here