ਨਵੀਂ ਦਿੱਲੀ : ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਰਾਜਸਥਾਨ, ਮੱਧ ਪ੍ਰਦੇਸ਼, ਕੇਰਲਾ, ਤਿਲੰਗਾਨਾ, ਛੱਤੀਸਗੜ੍ਹ, ਹਿਮਾਚਲ, ਨਾਗਾਲੈਂਡ, ਮਨੀਪੁਰ ਤੇ ਤਿ੍ਰਪੁਰਾ ਲਈ ਚੋਣ ਕਮੇਟੀਆਂ ਕਾਇਮ ਕਰ ਦਿੱਤੀਆਂ ਹਨ। ਰਾਜਸਥਾਨ ਕਮੇਟੀ ਦਾ ਚੇਅਰਮੈਨ ਸੂਬਾ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨੂੰ ਬਣਾਇਆ ਗਿਆ ਹੈ। ਮੈਂਬਰਾਂ ਵਿਚ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਵੀ ਸ਼ਾਮਲ ਕੀਤਾ ਹੈ। ਕੇ ਸੁਧਾਕਰ ਨੂੰ ਕੇਰਲਾ, ਮੁੱਖ ਮੰਤਰੀ ਏ ਰੇਵੰਤ ਰੈੱਡੀ ਨੂੰ ਤਿਲੰਗਾਨਾ, ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਨੂੰ ਹਿਮਾਚਲ, ਸੂਬਾ ਪ੍ਰਧਾਨ ਜੀਤੂ ਪਟਵਾਰੀ ਨੂੰ ਮੱਧ ਪ੍ਰਦੇਸ਼ ਦਾ ਚੇਅਰਮੈਨ ਬਣਾਇਆ ਗਿਆ ਹੈ। ਮੱਧ ਪ੍ਰਦੇਸ਼ ਵਿਚ ਜਤਿੰਦਰ ਸਿੰਘ ਦੀ ਅਗਵਾਈ ਵਿਚ ਸਿਆਸੀ ਮਾਮਲਿਆਂ ਦੀ ਕਮੇਟੀ ਵੀ ਬਣਾਈ ਗਈ ਹੈ। ਸੂਬਾ ਪ੍ਰਧਾਨ ਦੀਪਕ ਬੈਜ ਨੂੰ ਛੱਤੀਸਗੜ੍ਹ, ਕੇ ਮੇਘਚੰਦਰ ਸਿੰਘ ਨੂੰ ਮਨੀਪੁਰ, ਅਸੀਸ਼ ਕੁਮਾਰ ਸਾਹਾ ਨੂੰ ਤਿ੍ਰਪੁਰਾ ਤੇ ਐੱਸ ਸੁਪੋਂਗਮੇਰੇਨ ਨੂੰ ਨਾਗਾਲੈਂਡ ਦੀ ਚੋਣ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ।


