ਜੱਦ੍ਹਾ : ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸਮਿ੍ਰਤੀ ਈਰਾਨੀ ਹੱਜ ਸੰਮੇਲਨ ’ਚ ਹਿੱਸਾ ਲੈਣ ਅਤੇ ਭਾਰਤ ਤੇ ਸਾਊਦੀ ਅਰਬ ਵਿਚਾਲੇ ਹੱਜ ਸਮਝੌਤੇ 2024 ’ਤੇ ਹਸਤਾਖਰ ਕਰਨ ਲਈ ਦੋ ਦਿਨਾ ਦੌਰੇ ’ਤੇ ਐਤਵਾਰ ਇਥੇ ਪਹੁੰਚੀ। ਰਾਜਦੂਤ ਡਾ. ਸੁਹੇਲ ਖਾਨ ਅਤੇ ਸਾਊਦੀ ਅਰਬ ਦੇ ਹੱਜ ਮੰਤਰਾਲੇ ਦੇ ਅਧਿਕਾਰੀਆਂ ਨੇ ਹਵਾਈ ਅੱਡੇ ’ਤੇ ਈਰਾਨੀ ਦਾ ਸਵਾਗਤ ਕੀਤਾ।
ਅਧਿਆਪਕ ਗਿ੍ਰਫਤਾਰ
ਮਾਨਪੁਰ : ਛੱਤੀਸਗੜ੍ਹ ਦੇ ਮੋਹਲਾ ਮਪਨੂਰ ਅੰਬਾਗੜ੍ਹ ਚੌਕੀ ਜ਼ਿਲ੍ਹੇ ’ਚ ਇਕ ਸਕੂਲ ਅਧਿਆਪਕ ਨੂੰ ਮਾਓਵਾਦੀ ਸਮਰਥਕ ਹੋਣ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਗਿਆ ਹੈ। ਗਿ੍ਰਫਤਾਰੀ ਤੋਂ ਨਾਰਾਜ਼ ਬੱਚਿਆਂ ਸਣੇ ਮਾਪਿਆਂ ਨੇ ਅਧਿਆਪਕ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਥਾਣੇ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਕ ਅਧਿਕਾਰੀ ਨੇ ਦੱਸਿਆ ਕਿ ਰਾਮ ਲਾਲ ਨੁਰੇਟੀ ਨੂੰ ਸਨਿੱਚਰਵਾਰ ਨੂੰ ਮਦਨਵਾੜਾ ਥਾਣਾ ਖੇਤਰ ਅਧੀਨ ਆਉਂਦੇ ਕਾਰੇਕੱਟਾ ਪਿੰਡ ਤੋਂ ਗਿ੍ਰਫਤਾਰ ਕੀਤਾ ਗਿਆ। ਮੁਲਜ਼ਮ ਪਿਛਲੇ ਸਾਲ ਸਤੰਬਰ ’ਚ ਇਲਾਕੇ ’ਚ ਮਾਓਵਾਦੀਆਂ ਦੇ ਬੈਨਰ ਅਤੇ ਪੋਸਟਰ ਲਗਾਉਣ ’ਚ ਕਥਿਤ ਤੌਰ ’ਤੇ ਸ਼ਾਮਲ ਸੀ।
ਮਨਾਲੀ ਜਾਂਦਿਆਂ ਹਾਦਸੇ ਕਾਰਨ 2 ਮੌਤਾਂ
ਮੰਡੀ : ਜੈਪੁਰ ਤੋਂ ਮਨਾਲੀ ਜਾਂਦਿਆਂ ਚੰਡੀਗੜ੍ਹ-ਮਨਾਲੀ ਹਾਈਵੇ ’ਤੇ 7 ਮਾਈਲ ਵਿਖੇ ਐਤਵਾਰ ਸਵੇਰੇ ਕਾਰ ਨੂੰ ਪੇਸ਼ ਆਏ ਹਾਦਸੇ ਵਿਚ ਜੈਪੁਰ ਦੇ ਭੁਪਿੰਦਰ ਚੌਧਰੀ ਤੇ ਅਰਿਹੰਤ ਛਜਰੇ ਦੀ ਮੌਤ ਹੋ ਗਈ, ਜਦਕਿ ਲਕਸ਼ਮਣ ਗੰਭੀਰ ਜ਼ਖਮੀ ਹੋ ਗਿਆ। ਡਰਾਈਵਰ ਹੱਥੋੋਂ ਬੇਕਾਬੂ ਹੋ ਕੇ ਕਾਰ ਸੜਕ ਤੋਂ ਸਲਿੱਪ ਕਰਕੇ ਉਸਾਰੀ ਅਧੀਨ ਪੁਲ ਦੇ ਲੋਹੇ ਦੇ ਜੰਗਲੇ ਉੱਤੇ ਡਿੱਗੀ।


