ਸ੍ਰੀਨਗਰ ’ਚ ਸਨਿੱਚਰਵਾਰ ਦੀ ਰਾਤ ਮੌਸਮ ਦੀ ਸਭ ਤੋਂ ਠੰਢੀ ਰਹੀ

0
196

ਸ੍ਰੀਨਗਰ : ਸ੍ਰੀਨਗਰ ਸ਼ਹਿਰ ’ਚ ਸਨਿੱਚਰਵਾਰ ਦੀ ਰਾਤ ਇਸ ਮੌਸਮ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਰਹੀ। ਇਸ ਦੇ ਨਾਲ ਹੀ ਪੂਰੇ ਕਸ਼ਮੀਰ ’ਚ ਹੱਡ ਚੀਰਵੀਂ ਠੰਢ ਜਾਰੀ ਹੈ। ਕਸ਼ਮੀਰ ’ਚ ਪਾਰਾ ਮਨਫੀ ਪੰਜ ਡਿਗਰੀ ਤੱਕ ਹੇਠਾਂ ਡਿੱਗ ਗਿਆ ਹੈ। ਸੀਤ ਲਹਿਰ ਕਾਰਨ ਇਥੇ ਡਲ ਝੀਲ ਦੀ ਉਪਰਲੀ ਸਤਹਿ ’ਤੇ ਬਰਫ ਦੀ ਪਤਲੀ ਪਰਤ ਜੰਮ ਗਈ ਹੈ। ਸ੍ਰੀਨਗਰ ’ਚ ਸਨਿੱਚਰਵਾਰ ਰਾਤ ਤਾਪਮਾਨ ਮਨਫੀ 5.4 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਦਰਜ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ’ਚ ਐਤਵਾਰ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ। ਅੰਮਿ੍ਰਤਸਰ ਦਾ ਘੱਟੋ-ਘੱਟ ਤਾਪਮਾਨ 5.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ, ਪਟਿਆਲਾ, ਪਠਾਨਕੋਟ, ਬਠਿੰਡਾ, ਫਰੀਦਕੋਟ ਅਤੇ ਗੁਰਦਾਸਪੁਰ ’ਚ ਕ੍ਰਮਵਾਰ 6.5, 7, 6.2, 7 ਅਤੇ 6 ਡਿਗਰੀ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here