ਗੋਲੀਬਾਰੀ ’ਚ ਗਰਭਵਤੀ ਦੀ ਮੌਤ

0
179

ਪੱਟੀ (ਬਲਦੇਵ ਸਿੰਘ ਸੰਧੂ,
ਸ਼ਮਸੇਰ ਸਿੰਘ ਯੋਧਾ)
ਵਾਰਡ ਨੰਬਰ 2 ਵਿੱਚ ਚੱਲੀ ਗੋਲੀ ਕਾਰਨ ਇੱਕ ਗਰਭਵਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕਾ ਸੁਨੀਤਾ ਰਾਣੀ ਦੇ ਪਤੀ ਰਾਜਾ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਗੁਆਂਢ ਵਿੱਚ ਰਹਿੰਦੇ 8 ਨੌਜਵਾਨਾਂ ਨੇ ਉਹਨਾ ਦੇ ਘਰ ਵਿੱਚ ਆ ਕੇ ਗੋਲੀਆਂ ਚਲਾਈਆਂ, ਜਿਸ ਦੀ ਸੂਚਨਾ ਅਸੀਂ ਸਥਾਨਕ ਪੁਲਸ ਨੂੰ ਦਿੱਤੀ, ਪਰ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਕੁਝ ਮੋਹਤਬਰਾਂ ਨੇ ਰਾਜ਼ੀਨਾਮਾ ਕਰਵਾ ਦਿੱਤਾ। ਐਤਵਾਰ ਫਿਰ ਦੁਪਹਿਰ 12 ਵਜੇ ਦੇ ਕਰੀਬ ਬੌਬੀ ਤੇ ਉਸ ਦੇ ਤਿੰਨ ਹੋਰ ਭਰਾਵਾਂ ਸਮੇਤ 7 ਦੇ ਕਰੀਬ ਆਦਮੀਆਂ ਨੇ ਘਰ ਅੰਦਰ ਦਾਖਲ ਹੋ ਕੇ ਗੋਲੀਆਂ ਚਲਾਈਆਂ। ਇੱਕ ਗੋਲੀ ਸੁਨੀਤਾ ਰਾਣੀ ਦੀ ਛਾਤੀ ਵਿੱਚ ਵੱਜੀ, ਜਿਸ ਦੀ ਮੌਕੇ ’ਤੇ ਮੋਤ ਹੋ ਗਈ। ਸੂਚਨਾ ਦੇਣ ਦੇ ਬਾਵਜੂਦ ਪੁਲਸ ਮੌਕੇ ’ਤੇ ਨਹੀਂ ਪਹੁੰਚੀ, ਜਿਸ ਕਾਰਨ ਮਜਬੂਰਨ ਲਾਸ਼ ਨੂੰ ਡੀ ਐੱਸ ਪੀ ਦਫਤਰ ਮੂਹਰੇ ਲਿਆਉਣਾ ਪਿਆ। ਪੁਲਸ ਨੇ ਪੀੜਤ ਪਰਵਾਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭਿਜਵਾਇਆ ਅਤੇ ਪੀੜਤ ਪਰਵਾਰ ਦੇ ਬਿਆਨਾਂ ’ਤੇ ਬੌਬੀ ਸਮੇਤ 7 ਆਦਮੀਆਂ ਵਿਰੁੱਧ ਕਤਲ ਅਤੇ ਹੋਰ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਗਿ੍ਰਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here