25 ਸਾਲਾਂ ’ਚ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦਾ ਟੀਚਾ : ਮੋਦੀ

0
168

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਇਥੇ ਐਲਾਨ ਕੀਤਾ ਕਿ ਉਨ੍ਹਾ ਅਗਲੇ 25 ਸਾਲਾਂ ’ਚ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦਾ ਟੀਚਾ ਰੱਖਿਆ ਹੈ। ਵਾਈਬ੍ਰੈਂਟ ਗੁਜਰਾਤ ਕੌਮਾਂਤਰੀ ਸਿਖਰ ਸੰਮੇਲਨ ’ਚ ਮੋਦੀ ਨੇ ਕਿਹਾ ਕਿ ਤੇਜ਼ੀ ਨਾਲ ਬਦਲ ਰਹੀ ਵਿਸ਼ਵ ਵਿਵਸਥਾ ’ਚ ਭਾਰਤ ਵਿਸ਼ਵ ਮਿੱਤਰ ਵਜੋਂ ਅੱਗੇ ਵਧ ਰਿਹਾ ਹੈ। ਸਾਰੀਆਂ ਪ੍ਰਮੁੱਖ ਰੇਟਿੰਗ ਏਜੰਸੀਆਂ ਦਾ ਵਿਚਾਰ ਹੈ ਕਿ ਭਾਰਤ ਅਗਲੇ ਕੁਝ ਸਾਲਾਂ ’ਚ ਦੁਨੀਆ ਦੀਆਂ ਤਿੰਨ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ ਵਿੱਚੋਂ ਇੱਕ ਹੋ ਜਾਵੇਗਾ ਅਤੇ ਦੁਨੀਆ ਭਾਰਤ ਨੂੰ ਸਥਿਰਤਾ ਦੇ ਮਹੱਤਵਪੂਰਨ ਥੰਮ੍ਹ ਤੇ ਕੌਮਾਂਤਰੀ ਅਰਥ ਵਿਵਸਥਾ ’ਚ ਵਿਕਾਸ ਦੇ ਇੰਜਣ ਵਜੋਂ ਦੇਖਦੀ ਹੈ। ਉਨ੍ਹਾ ਭਾਰਤ-ਯੂ ਏ ਈ ਸੰਬੰਧਾਂ ’ਚ ਆਈ ਮਜ਼ਬੂਤੀ ਦਾ ਸਿਹਰਾ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੂੰ ਦਿੱਤਾ।

LEAVE A REPLY

Please enter your comment!
Please enter your name here