ਮਨੀਪੁਰ ਸਰਕਾਰ ਵੱਲੋਂ ਰਾਹੁਲ ਦੀ ਯਾਤਰਾ ਨੂੰ ਇਜਾਜ਼ਤ ਦੇਣ ਤੋਂ ਨਾਂਹ

0
256

ਨਵੀਂ ਦਿੱਲੀ : ਕਾਂਗਰਸ ਨੇ ਬੁੱਧਵਾਰ ਕਿਹਾ ਕਿ ਮਨੀਪੁਰ ਸਰਕਾਰ ਨੇ ਇੰਫਾਲ ਦੇ ਪੈਲੇਸ ਮੈਦਾਨ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਬਾਵਜੂਦ ਪਾਰਟੀ ਮਨੀਪੁਰ ਤੋਂ ਭਾਰਤ ਜੋੜੋ ਨਿਆਏ ਯਾਤਰਾ ਸ਼ੁਰੂ ਕਰਨ ਲਈ ਦਿ੍ਰੜ੍ਹ ਹੈ ਤੇ ਇਸ ਲਈ ਇੰਫਾਲ ’ਚ ਕਿਸੇ ਹੋਰ ਸਥਾਨ ਤੋਂ ਇਸ ਨੂੰ ਸ਼ੁਰੂ ਕਰਨ ਲਈ ਇਜਾਜ਼ਤ ਮੰਗੀ ਹੈ।
ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ, ਜਿਨ੍ਹਾ ਹਾਲ ਹੀ ’ਚ ਮਨੀਪੁਰ ਅਤੇ ਅਸਾਮ ਦਾ ਦੌਰਾ ਕੀਤਾ ਸੀ, ਨੇ ਕਿਹਾਅਸੀਂ ਦੇਖਿਆ ਹੈ ਕਿ ਇਸ ਯਾਤਰਾ ਲਈ ਹੇਠਲੇ ਪੱਧਰ ’ਤੇ ਜ਼ਬਰਦਸਤ ਮਾਹੌਲ ਹੈ। ਭਾਰਤ ਜੋੜੋ ਯਾਤਰਾ ਦੀ ਤਰ੍ਹਾਂ ਇਹ ਯਾਤਰਾ ਵੀ ਬਹੁਤ ਸਫਲ ਹੋਵੇਗੀ। ਇਹ ਯਾਤਰਾ ਦੇਸ਼ ਅਤੇ ਕਾਂਗਰਸ ਲਈ ਇਤਿਹਾਸਕ ਹੈ। ਅਸੀਂ ਦੇਸ਼ ਲਈ ਨਿਆਂ ਦੀ ਮੰਗ ਕਰ ਰਹੇ ਹਾਂ। ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ’ਚ ‘ਭਾਰਤ ਜੋੜੋ ਨਿਆਏ ਯਾਤਰਾ’ 14 ਜਨਵਰੀ ਨੂੰ ਇੰਫਾਲ ਤੋਂ ਸ਼ੁਰੂ ਹੋਣ ਵਾਲੀ ਹੈ ਅਤੇ 20 ਮਾਰਚ ਨੂੰ ਮੁੰਬਈ ’ਚ ਸਮਾਪਤ ਹੋਵੇਗੀ।

LEAVE A REPLY

Please enter your comment!
Please enter your name here