ਸ੍ਰੀਨਗਰ : ਇਸ ਵਾਰ ਬਰਫਬਾਰੀ ਦਾ ਆਨੰਦ ਲਏ ਬਿਨਾਂ ਵੱਡੀ ਗਿਣਤੀ ਸੈਲਾਨੀ ਕਸ਼ਮੀਰ ਤੋਂ ਆਪਣੇ ਘਰਾਂ ਨੂੰ ਪਰਤੇ। ਇਸ ਸਰਦੀਆਂ ’ਚ ਕਸਮੀਰ ਘਾਟੀ ’ਚ ਬਰਫਬਾਰੀ ਨਾ ਹੋਣ ਕਾਰਨ ਨਾ ਸਿਰਫ ਸੈਰ-ਸਪਾਟਾ ਅਤੇ ਸੰਬੰਧਤ ਗਤੀਵਿਧੀਆਂ ਪ੍ਰਭਾਵਤ ਹੋਈਆਂ, ਸਗੋਂ ਖੇਤੀਬਾੜੀ ਅਤੇ ਸੰਬੰਧਤ ਗਤੀਵਿਧੀਆਂ ਵੀ ਪ੍ਰਭਾਵਤ ਹੋਈਆਂ ਹਨ। ਸਕੀਇੰਗ ਅਤੇ ਬਰਫ ਨਾਲ ਸੰਬੰਧਤ ਹੋਰ ਗਤੀਵਿਧੀਆਂ ਦਾ ਆਨੰਦ ਲੈਣ ਦੀ ਉਮੀਦ ’ਚ ਨਵੇਂ ਸਾਲ ਦੇ ਮੌਕੇ ਗੁਲਮਰਗ ਪਹੁੰਚੇ ਵੱਡੀ ਗਿਣਤੀ ਸੈਲਾਨੀਆਂ ਨੂੰ ਬਰਫਬਾਰੀ ਨਾ ਹੋਣ ਕਾਰਨ ਨਿਰਾਸ਼ ਹੋ ਕੇ ਪਰਤਣਾ ਪਿਆ।



