ਜੈਪੁਰ : ਰਾਜਸਥਾਨ ਦੇ ਕਬਾਇਲੀ ਖੇਤਰ ਵਿਕਾਸ ਵਿਭਾਗ ਦੇ ਮੰਤਰੀ ਬਾਬੂ ਲਾਲ ਖਰਾੜੀ ਨੇ ਵੱਧ ਬੱਚੇ ਪੈਦਾ ਕਰਨ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਘਰ ਬਣਵਾ ਕੇ ਦੇਣਗੇ ਤਾਂ ਵੱਧ ਬੱਚੇ ਪੈਦਾ ਕਾਰਨ ’ਚ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਫਨਾ ਹੈ ਕਿ ਕੋਈ ਵੀ ਵਿਅਕਤੀ ਭੁੱਖਾ ਨਹੀਂ ਸੌਣਾ ਚਾਹੀਦਾ ਅਤੇ ਕੋਈ ਛੱਤ ਤੋਂ ਬਿਨਾਂ ਨਹੀਂ ਰਹਿਣਾ ਚਾਹੀਦਾ। ਬੁੱਧਵਾਰ ਉਦੈਪੁਰ ’ਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਖਰਾੜੀ ਨੇ ਕਿਹਾਪ੍ਰਧਾਨ ਮੰਤਰੀ ਦਾ ਸੁਫਨਾ ਹੈ ਕਿ ਕੋਈ ਵੀ ਭੁੱਖਾ ਨਹੀਂ ਸੌਣਾ ਚਾਹੀਦਾ ਅਤੇ ਕੋਈ ਵੀ ਛੱਤ ਤੋਂ ਬਿਨਾਂ ਨਹੀਂ ਰਹਿਣਾ ਚਾਹੀਦਾ। ਇਸ ਲਈ ਵੱਧ ਤੋਂ ਵੱਧ ਬੱਚੇ ਪੈਦਾ ਕਰੋ। ਜਦੋਂ ਪ੍ਰਧਾਨ ਮੰਤਰੀ ਮਕਾਨ ਬਣਵਾ ਕੇ ਦੇ ਰਹੇ ਹਨ ਤਾਂ ਵੱਧ ਬੱਚੇ ਪੈਦਾ ਕਰਨ ’ਚ ਝਿਜਕ ਕਿਸ ਗੱਲ ਦੀ।
ਖਰਾੜੀ ਦੀਆਂ ਦੋ ਪਤਨੀਆਂ ਅਤੇ ਚਾਰ ਪੁੱਤਰ ਤੇ ਚਾਰ ਧੀਆਂ ਹਨ। ਪੂਰਾ ਪਰਵਾਰ ਉਦੈਪੁਰ ਦੀ ਕੋਟੜਾ ਤਹਿਸੀਲ ਤੋਂ ਕਰੀਬ ਤਿੰਨ ਕਿਲੋਮੀਟਰ ਦੂਰ ਨਿਚਲਾ ਥਲਾ ਪਿੰਡ ’ਚ ਰਹਿੰਦਾ ਹੈ। ਉਦੈਪੁਰ ਦੇ ਨਾਈ ਪਿੰਡ ’ਚ ‘ਵਿਕਸਤ ਭਾਰਤ ਸੰਕਲਪ ਯਾਤਰਾ’ ਕੈਂਪ ਲਈ ਲਗਾਏ ਮੰਚ ’ਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਵੀ ਮੌਜੂਦ ਸਨ।



