ਮਾਨਸਾ : ਬੁਢਲਾਡਾ ਪੀ ਆਰ ਟੀ ਸੀ ਦੇ ਡਿਪੂ ਦੀ ਬੱਸ ਖੜ੍ਹੇ ਟਿੱਪਰ ਨਾਲ ਟਕਰਾਉਣ ਕਾਰਨ 20 ਸਵਾਰੀਆਂ ਦੇ ਸੱਟਾਂ ਲੱਗੀਆਂ, ਜਿਨ੍ਹਾਂ ਵਿੱਚੋਂ ਬੱਸ ਦੇ ਡਰਾਈਵਰ ਬਖਸ਼ੀਸ਼ ਸਿੰਘ ਦੀ ਹਾਲਤ ਗੰਭੀਰ ਦੱਸੀ ਗਈ ਹੈ। ਇਹ ਬੱਸ ਹਰਿਦੁਆਰ ਤੋਂ ਬੁਢਲਾਡਾ ਆ ਰਹੀ ਸੀ ਅਤੇ ਅੰਬਾਲਾ ਤੋਂ ਚੱਲ ਕੇ ਪਟਿਆਲਾ ਆਉਂਦਿਆਂ ਰਸਤੇ ਵਿਚ ਖੜ੍ਹੇ ਭਾਰੀ ਟਿੱਪਰ ਨਾਲ ਟਕਰਾਅ ਗਈ। ਹਾਦਸਾ ਭਾਰੀ ਧੁੰਦ ਕਾਰਨ ਵਾਪਰ ਗਿਆ। ਬੱਸ ਤੜਕੇ ਚਾਰ ਵਜੇ ਹਰਿਦੁਆਰ ਤੋਂ ਅਤੇ ਅੱਠ ਵਜੇ ਅੰਬਾਲਾ ਬੱਸ ਅੱਡੇ ਤੋਂ ਚੱਲੀ ਸੀ। ਸਵਾਰੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਦਕਿ ਡਰਾਈਵਰ ਦਾ ਇਲਾਜ ਚੱਲ ਰਿਹਾ ਹੈ।





