ਰਣਜੀਤ ਸਿੰਘ ਮਾਮਲੇ ਦੀ ਜੁਡੀਸ਼ੀਅਲ ਜਾਂਚ ਹੋਵੇ : ਬੰਤ ਬਰਾੜ

0
5

ਜਲੰਧਰ (ਗਿਆਨ ਸੈਦਪੁਰੀ)-ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਪਿੰਡ ਆਧੀਆਂ ’ਚ ਰਣਜੀਤ ਸਿੰਘ ਦੇ ਪਰਵਾਰਕ ਮੈਂਬਰਾਂ ਦੇ ਦੁੱਖ ਵਿੱਚ ਸ਼ਰੀਕ ਹੋਣ ਤੋਂ ਬਾਅਦ ਕਿਹਾ ਹੈ ਕਿ ਰਣਜੀਤ ਸਿੰਘ ਦੀ ਮੌਤ ਦੀ ਜੁਡੀਸ਼ੀਅਲ ਜਾਂਚ ਕਰਵਾ ਕੇ ਲੋਕਾਂ ਸਾਹਮਣੇ ਸੱਚ ਲਿਆਂਦਾ ਜਾਵੇ। ਪੁਲਸ ਮੁਤਾਬਕ ਰਣਜੀਤ ਸਿੰਘ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਕਾਮਰੇਡ ਬਰਾੜ ਨੇ ਕਿਹਾ ਕਿ ਜੇ ਕੋਈ ਕਥਿਤ ਦੋਸ਼ੀ ਮੰਨਿਆ ਵੀ ਜਾਂਦਾ ਹੈ ਤਾਂ ਉਸ ਦਾ ਦੋਸ਼ ਸਿੱਧ ਕਰਨ ਲਈ ਅਦਾਲਤਾਂ ਹਨ। ਉਨ੍ਹਾ ਨਾਲ ਆਧੀਆਂ ਪੁੱਜਣ ਵਾਲਿਆਂ ’ਚ ਮਹਿੰਦਰ ਪਾਲ ਮੁਹਾਲੀ, ਜਗਜੀਤ ਸਿੰਘ ਅਲੂਣਾ ਤੇ ਮਲਵੀਰ ਸਿੰਘ ਬਾਜਵਾ ਵੀ ਸ਼ਾਮਲ ਸਨ।