ਨਿਤਿਸ਼ ਦੀ ਨਵੀਂ ਟੀਮ ’ਚ ਵਸ਼ਿਸ਼ਟ ਨਰਾਇਣ ਜੇ ਡੀ ਯੂ ਦੇ ਉਪ ਪ੍ਰਧਾਨ

0
202

ਪਟਨਾ : ਜੇ ਡੀ ਯੂ ਦੀ ਕਮਾਨ ਸੰਭਾਲਣ ਤੋਂ ਬਾਅਦ ਨਿਤਿਸ਼ ਕੁਮਾਰ ਨੇ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਆਪਣੀ ਨਵੀਂ ਟੀਮ ਦਾ ਗਠਨ ਕਰ ਦਿੱਤਾ ਹੈ, ਜਿਸ ’ਚ ਪਾਰਟੀ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਲਲਨ ਸਿੰਘ ਨੂੰ ਜਗ੍ਹਾ ਨਹੀਂ ਮਿਲੀ। ਨਿਤਿਸ਼ ਦੀ ਨਵੀਂ ਟੀਮ ’ਚ ਵੱਡੀ ਜ਼ਿੰਮੇਵਾਰੀ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਰਾਜ ਸਭਾ ਸਾਂਸਦ ਵਸ਼ਿਸ਼ਟ ਨਰਾਇਣ ਸਿੰਘ ਨੂੰ ਰਾਸ਼ਟਰੀ ਉਪ ਪ੍ਰਧਾਨ ਦੇ ਤੌਰ ’ਤੇ ਸੌਂਪੀ ਗਈ ਹੈ, ਜਦਕਿ ਸਾਬਕਾ ਸਾਂਸਦ ਕੇ ਸੀ ਤਿਆਗੀ ਨੂੰ ਰਾਜਨੀਤਕ ਸਲਾਹਕਾਰ ਦੇ ਨਾਲ ਰਾਸ਼ਟਰੀ ਬੁਲਾਰਾ ਬਣਾਇਆ ਗਿਆ ਹੈ। ਉਥੇ ਹੀ ਅਲੋਕ ਕੁਮਾਰ ਸੁਮਨ ਨੂੰ ਫਿਰ ਤੋਂ ਜੇ ਡੀ ਯੂ ਦਾ ਖਜ਼ਾਨਚੀ ਬਣਾਇਆ ਗਿਆ ਹੈ। ਰਾਸ਼ਟਰੀ ਜਨਰਲ ਸਕੱਤਰਾਂ ਦੀ ਲਿਸਟ ’ਚ ਕਈ ਨਾਂਅ ਸ਼ਾਮਲ ਹਨ, ਜਿਨ੍ਹਾ ’ਚ ਮੰਤਰੀ ਸੰਜੇ ਝਾਅ, ਰਾਜ ਸਭਾ ਸਾਂਸਦ ਰਾਮਨਾਥ ਠਾਕੁਰ, ਅਲੀ ਅਸ਼ਰਫ ਫਾਤਮੀ, ਮਗੰਨੀ ਲਾਲ ਮੰਡਲ, ਅਫਾਕ ਅਹਿਮਦ ਤੇ ਹੋਰ, ਜਦਕਿ ਸਾਬਕਾ ਵਿਧਾਇਕ ਰਾਜੀਬ ਰੰਜਨ ਨੂੰ ਜੇ ਡੀ ਯੂ ਦਾ ਰਾਸ਼ਟਰੀ ਬੁਲਾਰਾ ਬਣਾਇਆ ਗਿਆ ਹੈ।

LEAVE A REPLY

Please enter your comment!
Please enter your name here