ਸਾਨੀਆ ਨੂੰ ਤਲਾਕ ਦਿੱਤੇ ਬਿਨਾਂ ਸ਼ੋਇਬ ਨੇ ਕਰਵਾਇਆ ਤੀਜਾ ਵਿਆਹ!

0
215

ਇਸਲਾਮਾਬਾਦ : ਭਾਰਤ ਦੀ ਸਾਬਕਾ ਟੈਨਿਕ ਖਿਡਾਰਨ ਸਾਨੀਆ ਮਿਰਜ਼ਾ ਤੋਂ ਵੱਖ ਹੋਣ ਦੀਆਂ ਅਫਵਾਹਾਂ ਵਿਚਾਲੇ ਪਾਕਿਸਤਾਨ ਦੇ ਸਟਾਰ �ਿਕਟਰ ਸ਼ੋਇਬ ਮਲਿਕ ਨੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕਰਵਾ ਲਿਆ। ਸ਼ੋਇਬ ਮਲਿਕ ਨੇ 20 ਜਨਵਰੀ ਨੂੰ ਆਪਣੇ ਵਿਆਹ ਸਮਾਰੋਹ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਾਨੀਆ ਮਿਰਜ਼ਾ ਅਤੇ ਸ਼ੋਇਬ ਮਲਿਕ ਦੇ ਤਲਾਕ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਸੀ। ਦੋਵੇਂ ਪਿਛਲੇ ਕੁਝ ਸਮੇਂ ਤੋਂ ਵੱਖ ਵੀ ਰਹਿ ਰਹੇ ਹਨ। ਬੁੱਧਵਾਰ ਨੂੰ ਸਾਨੀਆ ਮਿਰਜ਼ਾ ਨੇ ਇੱਕ ਰਹੱਸਮਈ ਪੋਸਟ ਸ਼ੇਅਰ ਕੀਤੀ ਸੀ, ਜਿਸ ’ਚ ਉਨ੍ਹਾ ਅਤੇ ਸ਼ੋਇਬ ਮਲਿਕ ਦੇ ਤਲਾਕ ਦੀਆਂ ਅਫਵਾਹਾਂ ਤੇਜ਼ ਹੋ ਗਈਆਂ ਸਨ। ਹਾਲਾਂਕਿ ਹਾਲੇ ਤੱਕ ਇਹ ਪੱਕਾ ਨਹੀਂ ਹੋਇਆ ਕਿ ਸ਼ੋਇਬ ਅਤੇ ਸਾਨੀਆ ਦਾ ਤਲਾਕ ਹੋਇਆ ਹੈ ਜਾਂ ਨਹੀਂ। ਪਿਛਲੇ ਕੁਝ ਸਮੇਂ ਤੋਂ ਇਸ ਤਰ੍ਹਾਂ ਦੀਆਂ ਅਫਵਾਹਾਂ ਸਨ ਕਿ ਸ਼ੋਇਬ ਅਤੇ ਸਨਾ ਜਾਵੇਦ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਪਾਕਿਸਤਾਨੀ �ਿਕਟਰ ਨੇ ਪਿਛਲੇ ਸਾਲ ਇਸ ਅਦਾਕਾਰਾ ਨੂੰ ਜਨਮ ਦਿਨ ’ਤੇ ਵਧਾਈ ਦੇ ਕੇ ਕੁਝ ਹੱਦ ਤੱਕ ਇਸ ’ਤੇ ਮੋਹਰ ਵੀ ਲਾ ਦਿੱਤੀ ਸੀ। ਸਨਾ ਜਾਵੇਦ ਨੇ ਵੀ ਸ਼ਨੀਵਾਰ ਸੋਸ਼ਲ ਮੀਡੀਆ ’ਤੇ ਆਪਣੇ ਵਿਆਹ ਦੀ ਤਸਵੀਰ ਸ਼ੇਅਰ ਕੀਤੀ। ਸਨਾ ਜਾਵੇਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਵੀ ਆਪਣਾ ਨਾਂਅ ਬਦਲ ਕੇ ਸਨਾ ਸ਼ੋਇਬ ਮਲਿਕ ਕਰ ਲਿਆ ਹੈ।

LEAVE A REPLY

Please enter your comment!
Please enter your name here