ਟਰਾਂਸਪੋਰਟਰ ਤੇ ਵਪਾਰੀ ਵੀ ਸਾਨੂੰ ਸਹਿਯੋਗ ਦੇਣ : ਟਿਕੈਤ

0
214

ਨੋਇਡਾ : ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਬੁੱਧਵਾਰ ਕਿਹਾ ਕਿ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣ ਵਾਲੇ ਕਾਨੂੰਨ ਨੂੰ ਲਾਗੂ ਨਾ ਕਰਨ ਸਮੇਤ ਦੇਸ਼ ’ਚ ਕਈ ਮੁੱਦਿਆਂ ਨੂੰ ਲੈ ਕੇ ਕਿਸਾਨ 16 ਫਰਵਰੀ ਨੂੰ ‘ਭਾਰਤ ਬੰਦ’ ਕਰਨਗੇ। ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਟਿਕੈਤ ਨੇ ਕਿਹਾ ਕਿ ਕਿਸਾਨ ਸਮੂਹਾਂ ਤੋਂ ਇਲਾਵਾ ਵਪਾਰੀ ਅਤੇ ਟਰਾਂਸਪੋਰਟਰ ਵੀ ਇਸ ਦਾ ਸਮਰਥਨ ਕਰਨ ਅਤੇ ਉਸ ਦਿਨ ਹੜਤਾਲ ਕਰਨ।
ਰੂਸੀ ਜਹਾਜ਼ ਤਬਾਹ, 65 ਯੂਕਰੇਨੀ ਜੰਗੀ ਕੈਦੀਆਂ ਸਣੇ 74 ਮਰੇ!
ਮਾਸਕੋ : ਰੂਸੀ ਮਿਲਟਰੀ ਟਰਾਂਸਪੋਰਟ ਜਹਾਜ਼ ਬੁੱਧਵਾਰ ਯੂਕਰੇਨ ਦੀ ਸਰਹੱਦ ਦੇ ਨੇੜੇ ਬੇਲਗੋਰੋਦ ਖੇਤਰ ’ਚ ਹਾਦਸਾਗ੍ਰਸਤ ਹੋ ਗਿਆ। ਇਹ ਰੂਸੀ ਬੰਦੀਆਂ ਦੇ ਬਦਲੇ 65 ਯੂਕਰੇਨੀ ਜੰਗੀ ਕੈਦੀਆਂ ਨੂੰ ਲਿਜਾ ਰਿਹਾ ਸੀ। ਜਹਾਜ਼ ’ਚ ਚਾਲਕ ਦਲ ਦੇ 6 ਮੈਂਬਰਾਂ ਅਤੇ ਤਿੰਨ ਗਾਰਡਾਂ ਸਮੇਤ 74 ਵਿਅਕਤੀ ਸਵਾਰ ਸਨ। ਰੂਸ ਦੀ ਸੰਸਦ ਦੇ ਮੈਂਬਰ ਅਤੇ ਸੇਵਾਮੁਕਤ ਜਨਰਲ ਆਂਦਰੇਈ ਕਾਰਤਾਪੋਲੋਵ ਨੇ ਸੰਸਦੀ ਸੈਸ਼ਨ ਦੌਰਾਨ ਕਿਹਾ ਕਿ ਜਹਾਜ਼ ਨੂੰ ਤਿੰਨ ਮਿਜ਼ਾਈਲਾਂ ਨਾਲ ਡੇਗਿਆ ਗਿਆ।
29ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ
ਬੇਂਗਲੁਰੂ : ਸੱਤਵੀਂ ’ਚ ਪੜ੍ਹਦੀ 12 ਸਾਲਾ ਕੁੜੀ ਨੇ ਬੁੱਧਵਾਰ ਸਵੇਰੇ ਪੰਜ ਵਜੇ ਅਪਾਰਟਮੈਂਟ ਦੀ 29ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਉਹ ਮਾਤਾ-ਪਿਤਾ ਨਾਲ ਬੇਗੁਰ ਇਲਾਕੇ ਦੇ ਨੇੜੇ ਫਲੈਟ ’ਚ ਰਹਿੰਦੀ ਸੀ। ਪਿਤਾ ਸਾਫਟਵੇਅਰ ਇੰਜੀਨੀਅਰ ਅਤੇ ਮਾਂ ਘਰੇਲੂ ਸੁਆਣੀ ਹੈ। ਕੁੜੀ ਸਵੇਰੇ 4.30 ਵਜੇ ਫਲੈਟ ਦੇ ਹਾਲ ’ਚ ਮਿਲੀ। ਮਾਂ ਨੇ ਉਸ ਨੂੰ ਦੇਖਿਆ ਅਤੇ ਜਲਦੀ ਉਠਣ ਦਾ ਕਾਰਨ ਪੁੱਛਿਆ, ਪਰ ਉਹ ਕੁਝ ਨਹੀਂ ਬੋਲੀ ਤੇ ਕਿਹਾ ਕਿ ਉਹ ਦੁਬਾਰਾ ਸੌਂ ਜਾਵੇਗੀ। ਆਪਣੀ ਧੀ ਨੂੰ ਵਾਪਸ ਆਪਣੇ ਕਮਰੇ ’ਚ ਜਾਂਦੇ ਦੇਖ ਕੇ ਮਾਂ ਵੀ ਆਪਣੇ ਕਮਰੇ ਵਿਚ ਵਾਪਸ ਚਲੀ ਗਈ। ਕੁਝ ਸਮੇਂ ਬਾਅਦ ਇਮਾਰਤ ’ਚ ਜ਼ੋਰਦਾਰ ਆਵਾਜ਼ ਸੁਣਨ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਨੂੰ ਕੁੜੀ ਦੀ ਖੂਨ ਨਾਲ ਲੱਥਪੱਥ ਲਾਸ਼ ਲੱਭੀ।

LEAVE A REPLY

Please enter your comment!
Please enter your name here