ਸੰਗਰੂਰ : ਜ਼ਿਲ੍ਹਾ ਤੇ ਸੈਸ਼ਨ ਜੱਜ ਆਰ ਐੱਸ ਰਾਏ ਨੇ ਵੀਰਵਾਰ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਰਾਹਤ ਦਿੰਦਿਆਂ ਸੁਨਾਮ ਦੀ ਅਦਾਲਤ ਵੱਲੋਂ ਘਰੇਲੂ ਝਗੜੇ ਦੇ ਕੇਸ ’ਚ ਸੁਣਾਈ ਦੋ ਸਾਲ ਦੀ ਸਜ਼ਾ ’ਤੇ 31 ਜਨਵਰੀ ਤੱਕ ਅੰਤਿ੍ਰਮ ਰੋਕ ਲਗਾ ਦਿੱਤੀ। ਇਸ ਦੌਰਾਨ ਮੰਤਰੀ ਨੇ ਕਿਹਾ ਕਿ ਇਹ ਸੱਚ ਦੀ ਜਿੱਤ ਹੈ ਤੇ ਉਨ੍ਹਾ ਨੂੰ ਅਦਾਲਤ ’ਤੇ ਪੂਰਾ ਭਰੋਸਾ ਹੈ। ਜ਼ਿਕਰਯੋਗ ਹੈ ਕਿ ਸੁਨਾਮ ਅਦਾਲਤ ਵੱਲੋਂ 15 ਸਾਲ ਪੁਰਾਣੇ ਘਰੇਲੂ ਝਗੜੇ ਦੇ ਕੇਸ ’ਚ ਅਮਨ ਅਰੋੜਾ ਸਣੇ 9 ਵਿਅਕਤੀਆਂ ਨੂੰ ਦੋ-ਦੋ ਸਾਲ ਦੀ ਕੈਦ ਅਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ। 2008 ਵਿਚ ਅਰੋੜਾ ਦੇ ਭਣੋਈਏ ਰਾਜਿੰਦਰ ਦੀਪਾ ਨੇ ਸ਼ਿਕਾਇਤ ਕੀਤੀ ਸੀ ਕਿ ਅਮਨ ਅਰੋੜਾ ਸਣੇ 9 ਵਿਅਕਤੀਆਂ ਨੇ ਉਸ ਦੇ ਘਰ ’ਚ ਦਾਖਲ ਹੋ ਕੇ ਹਮਲਾ ਕੀਤਾ ਸੀ।




