ਜਨਨਾਇਕ ਐਕਸਪ੍ਰੈੱਸ ’ਚ ਗੋਲੀ ਨਾਲ ਇੱਕ ਜ਼ਖਮੀ

0
180

ਸਮਸਤੀਪੁਰ : ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ’ਚ ਵੀਰਵਾਰ ਜਨਨਾਇਕ ਐਕਸਪ੍ਰੈੱਸ ’ਚ ਸਫਰ ਕਰ ਰਹੇ ਮੋਹਨ ਨੂੰ ਅਣਪਛਾਤੇ ਨੇ ਗੋਲੀ ਮਾਰ ਦਿੱਤੀ। ਗੋਲੀ ਲੱਤ ’ਤੇ ਲੱਗੀ। ਏ ਐੱਸ ਪੀ ਸੰਜੈ ਕੁਮਾਰ ਪਾਂਡੇ ਨੇ ਦੱਸਿਆ ਕਿ ਘਟਨਾ ਕਰਪੂਰੀ ਪਿੰਡ ਦੇ ਕੋਲ ਵਾਪਰੀ। ਟਰੇਨ ਦਰਭੰਗਾ ਤੋਂ ਅੰਮਿ੍ਰਤਸਰ ਜਾ ਰਹੀ ਸੀ। ਪੁਲਸ ਮੁਤਾਬਕ ਦੋ ਵਿਅਕਤੀਆਂ ਦੇ ਹਥਿਆਰਾਂ ਨਾਲ ਰੇਲ ਗੱਡੀ ਤੋਂ ਉਤਰਨ ਦੀ ਸੂਚਨਾ ਮਿਲੀ ਸੀ। ਪੁਲਸ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ। ਰੇਲ ਗੱਡੀ ਅਤੇ ਉੱਥੇ ਮੌਜੂਦ ਯਾਤਰੀਆਂ ਨੇ ਕਿਹਾ ਕਿ ਮੋਹਨ ਸੌਂ ਰਿਹਾ ਸੀ। ਉਸ ਦਾ ਮੋਬਾਈਲ ਚਾਰਜ ’ਤੇ ਸੀ। ਜਾਗਣ ’ਤੇ ਉਸ ਦਾ ਫੋਨ ਨਹੀਂ ਲੱਭਿਆ, ਜਦਕਿ ਇਕ ਹੋਰ ਵਿਅਕਤੀ ਦਾ ਫੋਨ ਵੀ ਗਾਇਬ ਸੀ। ਜਦੋਂ ਉਨ੍ਹਾਂ ਨੇ ਮੋਬਾਈਲ ਲਈ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਦੋ ਵਿਅਕਤੀਆਂ ’ਤੇ ਸ਼ੱਕ ਹੋਇਆ ਅਤੇ ਝਗੜਾ ਹੋ ਗਿਆ, ਜਿਸ ਦੌਰਾਨ ਗੋਲੀ ਚੱਲ ਗਈ।

LEAVE A REPLY

Please enter your comment!
Please enter your name here