ਆਸਟਰੇਲੀਆ ’ਚ ਡੁੱਬਣ ਨਾਲ ਫਗਵਾੜਾ ਦੀ ਮਹਿਲਾ ਸਮੇਤ ਚਾਰ ਦੀ ਮੌਤ

0
301

ਮੈਲਬੋਰਨ : ਆਸਟਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਫਿਲਿਪ ਆਈਲੈਂਡ ਦੀ ਬੀਚ ’ਤੇ ਬੁੱਧਵਾਰ ਡੁੱਬਣ ਕਾਰਨ ਤਿੰਨ ਔਰਤਾਂ ਸਮੇਤ ਚਾਰ ਭਾਰਤੀਆਂ ਦੀ ਮੌਤ ਹੋ ਗਈ। ਇਨ੍ਹਾਂ ਦੀ ਉਮਰ 20 ਤੋਂ 43 ਸਾਲ ਦੇ ਵਿਚਾਲੇ ਹੈ। ਬੀਚ ’ਤੇ ਵਾਪਰੀ ਇਹ ਘਟਨਾ 20 ਸਾਲਾਂ ’ਚ ਵਿਕਟੋਰੀਆ ਸਮੁੰਦਰੀ ਖੇਤਰ ’ਚ ਹੋਈ ਸਭ ਤੋਂ ਭਿਆਨਕ ਹੈ।
ਇਕ ਮਿ੍ਰਤਕਾ ਦੀ ਪਛਾਣ ਰੀਮਾ ਸੋਂਧੀ ਵਾਸੀ ਫਗਵਾੜਾ ਵਜੋਂ ਹੋਈ ਹੈ। ਭਾਜਪਾ ਆਗੂ ਦੀਪਕ ਸੋਂਧੀ ਨੇ ਦੱਸਿਆ ਕਿ ਉਨ੍ਹਾ ਦੀ ਭਾਬੀ ਰੀਮਾ ਸੋਂਧੀ ਭਰਾ ਸੰਜੀਵ ਸੋਂਧੀ ਨਾਲ ਕੁਝ ਦਿਨ ਪਹਿਲਾਂ ਆਪਣੇ ਪਰਵਾਰ ਨੂੰ ਮਿਲਣ ਆਸਟ੍ਰੇਲੀਆ ਗਈ ਸੀ। ਰੀਮਾ ਦੇ ਦੋ ਰਿਸ਼ਤੇਦਾਰਾਂ ਦੀ ਵੀ ਮੌਤ ਹੋ ਗਈ। ਇਕ ਹੋਰ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਸ ਨੂੰ ਵੀ ਮਿ੍ਰਤਕ ਐਲਾਨ ਦਿੱਤਾ। ਸੰਜੀਵ ਸੋਂਧੀ ਡੁੱਬਣ ਤੋਂ ਵਾਲ-ਵਾਲ ਬਚ ਗਿਆ।

LEAVE A REPLY

Please enter your comment!
Please enter your name here