ਸਪਾ ਨੇ ਕਾਂਗਰਸ ਨੂੰ 11 ਸੀਟਾਂ ਛੱਡੀਆਂ

0
185

ਲਖਨਊ : ਸਮਾਜਵਾਦੀ ਪਾਰਟੀ (ਸਪਾ) ਨੇ ਸ਼ਨੀਵਾਰ ਲੋਕ ਸਭਾ ਚੋਣਾਂ ਲਈ ਕਾਂਗਰਸ ਨਾਲ ਗਠਜੋੜ ਦਾ ਰਸਮੀ ਐਲਾਨ ਕਰ ਦਿੱਤਾ ਅਤੇ ਸੀਟਾਂ ਦੀ ਵੰਡ ਨੂੰ ਅੰਤਮ ਰੂਪ ਦੇ ਦਿੱਤਾ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਗਠਜੋੜ ਦਾ ਐਲਾਨ ਕੀਤਾ। ਯਾਦਵ ਨੇ ਪੋਸਟ ’ਚ ਕਿਹਾ-ਕਾਂਗਰਸ ਨਾਲ ਸਾਡਾ ਗਠਜੋੜ 11 ਮਜ਼ਬੂਤ ਸੀਟਾਂ ਨਾਲ ਚੰਗੀ ਸ਼ੁਰੂਆਤ ਕਰ ਰਿਹਾ ਹੈ। ਇਹ ਰੁਝਾਨ ਜਿੱਤ ਨਾਲ ਅੱਗੇ ਵਧੇਗਾ। ਵਿਰੋਧੀ ਗਠਜੋੜ ‘ਇੰਡੀਆ’ ਦੇ ਹਿੱਸੇਦਾਰ ਸਪਾ ਅਤੇ ਰਾਸ਼ਟਰੀ ਲੋਕ ਦਲ (ਰਾਲੋਦ) ਪਹਿਲਾਂ ਹੀ ਸਮਝੌਤਾ ਕਰ ਚੁੱਕੇ ਹਨ। ਰਾਲੋਦ ਨੂੰ ਸੱਤ ਸੀਟਾਂ ਦੇਣ ’ਤੇ ਸਹਿਮਤੀ ਬਣ ਚੁੱਕੀ ਹੈ। ਆਗਾਮੀ ਲੋਕ ਸਭਾ ਚੋਣਾਂ ਲਈ ਸੀਟ ਵੰਡ ’ਤੇ ਰਾਲੋਦ ਨਾਲ ਸਮਝੌਤੇ ’ਤੇ ਪਹੁੰਚਣ ਤੋਂ ਇਕ ਦਿਨ ਬਾਅਦ ਯਾਦਵ ਨੇ 20 ਜਨਵਰੀ ਨੂੰ ਕਿਹਾ ਸੀ ਕਿ ਗੱਠਜੋੜ ਲਈ ਕਾਂਗਰਸ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜਲਦੀ ਹੀ ਫੈਸਲਾ ਲਿਆ ਜਾਵੇਗਾ। ਯੂ ਪੀ ’ਚ ਲੋਕ ਸਭਾ ਦੀਆਂ 80 ਸੀਟਾਂ ਹਨ ਅਤੇ 2019 ਦੀਆਂ ਚੋਣਾਂ ’ਚ ਸਪਾ, ਬਸਪਾ ਅਤੇ ਰਾਲੋਦ ਨੇ ਮਿਲ ਕੇ ਚੋਣ ਲੜੀ ਸੀ। ਸਪਾ ਨੂੰ ਪੰਜ, ਬਸਪਾ ਨੂੰ 10 ਸੀਟਾਂ ਮਿਲੀਆਂ, ਜਦੋਂ ਕਿ ਰਾਲੋਦ ਆਪਣਾ ਖਾਤਾ ਨਹੀਂ ਖੋਲ੍ਹ ਸਕੀ। ਸਪਾ ਅਤੇ ਕਾਂਗਰਸ ਨੇ 2017 ਦੀਆਂ ਯੂ ਪੀ ਵਿਧਾਨ ਸਭਾ ਚੋਣਾਂ ਸਾਂਝੇ ਤੌਰ ’ਤੇ ਲੜੀਆਂ ਸਨ, ਪਰ ਭਾਜਪਾ ਦੀ ਸ਼ਾਨਦਾਰ ਜਿੱਤ ਦੇ ਮੱਦੇਨਜ਼ਰ ਇਹ ਗਠਜੋੜ ਸਫਲ ਨਹੀਂ ਹੋ ਸਕਿਆ। ਯਾਦਵ ਦੇ ਬਿਆਨ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਅਸ਼ੋਕ ਗਹਿਲੋਤ ਯਾਦਵ ਨਾਲ ਗੱਲ ਕਰ ਰਹੇ ਹਨ ਤੇ ਜਦੋਂ ਫਾਰਮੂਲੇ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਤਾਂ ਦੱਸ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਗੱਲਬਾਤ ਉਸਾਰੂ ਤੇ ਹਾਂਪੱਖੀ ਮਾਹੌਲ ਵਿਚ ਚੱਲ ਰਹੀ ਹੈ।

LEAVE A REPLY

Please enter your comment!
Please enter your name here