ਰਾਜ ਸਭਾ ਦੀਆਂ 56 ਸੀਟਾਂ ਲਈ ਚੋਣਾਂ 27 ਨੂੰ

0
213

ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਸੋਮਵਾਰ ਕਿਹਾ ਕਿ ਰਾਜ ਸਭਾ ਦੀਆਂ 15 ਰਾਜਾਂ ਦੀਆਂ 56 ਸੀਟਾਂ ਭਰਨ ਲਈ ਚੋਣਾਂ 27 ਫਰਵਰੀ ਨੂੰ ਹੋਣਗੀਆਂ। ਚੋਣ ਕਮਿਸ਼ਨ ਨੇ ਕਿਹਾ ਕਿ 50 ਮੈਂਬਰ 2 ਅਪਰੈਲ ਨੂੰ ਤੇ ਛੇ 3 ਅਪਰੈਲ ਨੂੰ ਸੇਵਾਮੁਕਤ ਹੋ ਰਹੇ ਹਨ, ਜਿਨ੍ਹਾਂ ਰਾਜਾਂ ਤੋਂ ਮੈਂਬਰ ਸੇਵਾਮੁਕਤ ਹੋ ਰਹੇ ਹਨ, ਉਨ੍ਹਾਂ ’ਚ ਆਂਧਰਾ (3), ਬਿਹਾਰ (6), ਛੱਤੀਸਗੜ੍ਹ (1), ਗੁਜਰਾਤ (4), ਹਰਿਆਣਾ (1), ਹਿਮਾਚਲ (1), ਕਰਨਾਟਕ (4), ਮੱਧ ਪ੍ਰਦੇਸ਼ (5), ਮਹਾਰਾਸ਼ਟਰ (6), ਤਿਲੰਗਾਨਾ (3), ਯੂ ਪੀ (10), ਉੱਤਰਾਖੰਡ (1), ਪੱਛਮੀ ਬੰਗਾਲ (5), ਓਡੀਸ਼ਾ (3) ਅਤੇ ਰਾਜਸਥਾਨ (3) ਸ਼ਾਮਲ ਹਨ।
450 ਵਾਹਨ ਸੜ ਗਏ
ਨਵੀਂ ਦਿੱਲੀ : ਸੋਮਵਾਰ ਤੜਕੇ ਦਿੱਲੀ ਪੁਲਸ ਦੇ ਵਜ਼ੀਰਾਬਾਦ ਦੇ ਮਾਲਖਾਨੇ ’ਚ ਘੱਟੋ-ਘੱਟ 450 ਵਾਹਨ ਅੱਗ ਨਾਲ ਤਬਾਹ ਹੋ ਗਏ। ਤੜਕੇ 4 ਵਜੇ ਲੱਗੀ ਅੱਗ ਨੂੰ ਬੁਝਾਉਣ ਲਈ ਦੋ ਘੰਟੇ ਲੱਗ ਗਏ। ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ 200 ਚਾਰ ਪਹੀਆ ਵਾਹਨ ਅਤੇ 250 ਦੋਪਹੀਆ ਵਾਹਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ।
ਜਵਾਬ ਦੇਵਾਂਗੇ : ਬਾਇਡਨ
ਕੋਲੰਬੀਆ (ਅਮਰੀਕਾ) : ਜਾਰਡਨ ’ਚ ਈਰਾਨ ਸਮਰਥਕ ਗਰੁੱਪ ਵੱਲੋਂ ਕੀਤੇ ਡਰੋਨ ਹਮਲੇ ’ਚ ਤਿੰਨ ਅਮਰੀਕੀ ਫੌਜੀਆਂ ਦੀ ਮੌਤ ਅਤੇ 34 ਫੌਜੀਆਂ ਦੇ ਜ਼ਖਮੀ ਹੋਣ ਤੋਂ ਨਾਰਾਜ਼ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਅਮਰੀਕਾ ਇਸ ਦਾ ਜਵਾਬ ਦੇਵੇਗਾ। ਬਾਇਡਨ ਨੇ ਇਜ਼ਰਾਈਲ-ਹਮਾਸ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਮੱਧ ਪੂਰਬ ’ਚ ਅਮਰੀਕੀ ਬਲਾਂ ਵਿਰੁੱਧ ਅਜਿਹੇ ਗਰੁੱਪਾਂ ਵੱਲੋਂ ਮਹੀਨਿਆਂ ਤੋਂ ਜਾਰੀ ਹਮਲਿਆਂ ’ਚ ਪਹਿਲੀ ਵਾਰ ਅਮਰੀਕੀ ਫੌਜੀ ਮੌਤਾਂ ਲਈ ਈਰਾਨ-ਸਮਰਥਕ ਬਾਗੀਆਂ ਨੂੰ ਜ਼ਿੰਮੇਵਾਰ ਠਹਿਰਾਇਆ।

LEAVE A REPLY

Please enter your comment!
Please enter your name here