ਲਾਲੂ ਈ ਡੀ ਦਫਤਰ ’ਚ ਪੇਸ਼

0
145

ਪਟਨਾ : ਰਾਜਦ ਪ੍ਰਧਾਨ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਕਥਿਤ ਜ਼ਮੀਨ ਦੇ ਬਦਲੇ ਨੌਕਰੀ ਘਪਲੇ ਮਾਮਲੇ ’ਚ ਸੋਮਵਾਰ ਪੁੱਛ-ਪੜਤਾਲ ਲਈ ਪਟਨਾ ਸਥਿਤ ਈ ਡੀ ਦੇ ਦਫਤਰ ਪਹੁੰਚੇ। ਲਾਲੂ ਦੇ ਈਡੀ ਦਫਤਰ ’ਚ ਦਾਖਲ ਹੋਣ ਤੋਂ ਬਾਅਦ ਬੇਟੀ ਮੀਸਾ ਭਾਰਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ-ਜਦੋਂ ਵੀ ਕੋਈ ਕੇਂਦਰੀ ਜਾਂਚ ਏਜੰਸੀ ਸਾਡੇ ਪਰਵਾਰ ਦੇ ਕਿਸੇ ਮੈਂਬਰ ਨੂੰ ਪੁੱਛ-ਪੜਤਾਲ ਲਈ ਬੁਲਾਉਂਦੀ ਹੈ ਤਾਂ ਅਸੀਂ ਉੱਥੇ ਜਾ ਕੇ ਉਨ੍ਹਾਂ ਨੂੰ ਸਹਿਯੋਗ ਦਿੰਦੇ ਹਾਂ ਅਤੇ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਾਂ।

ਕਿਮ ਮਿਜ਼ਾਈਲਾਂ ਦੀ ਪਰਖ ਦੇਖਣ ਪੁੱਜੇ
ਸਿਓਲ : ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਨਵੀਂ ਪਣਡੁੱਬੀ ਤੋਂ ਲਾਂਚ ਕੀਤੀਆਂ ਕਰੂਜ਼ ਮਿਜ਼ਾਈਲਾਂ ਦੀ ਪਰਖ ਦੀ ਨਿਗਰਾਨੀ ਕੀਤੀ ਅਤੇ ਪ੍ਰਮਾਣੂ ਸ਼ਕਤੀ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਸਮੀਖਿਆ ਵੀ ਕੀਤੀ। ਉਨ੍ਹਾ ਨੇ ਵਧ ਰਹੇ ਬਾਹਰੀ ਖਤਰਿਆਂ ਦਾ ਮੁਕਾਬਲਾ ਕਰਨ ਲਈ ਪ੍ਰਮਾਣੂ ਹਥਿਆਰਬੰਦ ਜਲ ਸੈਨਾ ਬਣਾਉਣ ਦੇ ਆਪਣੇ ਟੀਚੇ ਨੂੰ ਦੁਹਰਾਇਆ। ਇਹ ਰਿਪੋਰਟ ਦੱਖਣੀ ਕੋਰੀਆ ਦੀ ਫੌਜ ਦੇ ਬਿਆਨ ਤੋਂ ਇਕ ਦਿਨ ਬਾਅਦ ਆਈ ਹੈ, ਜਿਸ ’ਚ ਉਸ ਨੇ ਕਿਹਾ ਸੀ ਕਿ ਉਸ ਨੇ ਉੱਤਰੀ ਕੋਰੀਆ ’ਚ ਸ਼ਿੰਪੋ ਪੂਰਬੀ ਬੰਦਰਗਾਹ ਨੇੜੇ ਕਈ ਕਰੂਜ਼ ਮਿਜ਼ਾਈਲਾਂ ਦਾਗਣ ਦਾ ਪਤਾ ਲਗਾਇਆ ਹੈ।

LEAVE A REPLY

Please enter your comment!
Please enter your name here