20.9 C
Jalandhar
Saturday, October 19, 2024
spot_img

ਸ਼ਹੀਦ ਨੌਜਵਾਨ ਕਿਸਾਨ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ : ਮਾੜੀਮੇਘਾ

ਪਟਿਆਲਾ : ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਕੌਂਸਲ ਮੈਂਬਰ ਲਵਪ੍ਰੀਤ ਮਾੜੀਮੇਘਾ ਨੇ ਕਿਹਾ ਕਿ ਖਨੌਰੀ ਬਾਰਡਰ ’ਤੇ 23 ਸਾਲਾ ਨੌਜਵਾਨ ਸ਼ੁਭਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਅਨੇਕਾਂ ਨੌਜਵਾਨਾਂ, ਕਿਸਾਨਾਂ ਦੀ ਤਰ੍ਹਾਂ ਉਹ ਵੀ ਕਿਸਾਨੀ ਘੋਲ ਵਿੱਚ ਸ਼ਾਮਲ ਹੋਣ ਗਿਆ, ਪਰ ਅਗਲੇ ਪਾਸੇ ਫਾਸ਼ੀਵਾਦੀ ਹਕੂਮਤਾਂ ਹਥਿਆਰਾਂ ਦੇ ਜ਼ੋਰ ’ਤੇ ਉਹਨਾਂ ਨਾਲ ਜਬਰ ਢਾਹ ਰਹੀਆਂ ਹਨ।
ਜਮਹੂਰੀਅਤ ਨੂੰ ਬਚਾਉਣ ਲਈ ਅਤੇ ਫਾਸ਼ੀਵਾਦੀ ਤਾਕਤਾਂ ਨੂੰ ਹਰਾਉਣ ਲਈ ਸਾਨੂੰ ਸਾਰਿਆਂ ਨੂੰ ਅਕਲ ਤੇ ਸੂਝ-ਬੂਝ ਨਾਲ ਲੜਾਈ ਲੜਨੀ ਪਵੇਗੀ, ਕਿਉਂਕਿ ਫਾਸ਼ੀਵਾਦੀ ਹਕੂਮਤ ਨੂੰ ਮਨੁੱਖੀ ਜ਼ਿੰਦਗੀ ਦੀ ਕੋਈ ਕਦਰ ਨਹੀਂ ਹੁੰਦੀ। ਪਹਿਲਾਂ ਵੀ 750 ਤੋਂ ਵੱਧ ਕਿਸਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਉਹਨਾ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੂਰੇ ਦੇਸ਼ ਵਿਚ ਆਉਣ ਵਾਲੇ ਸਮੇਂ ਵਿੱਚ 23 ਫਰਵਰੀ ਨੂੰ ਤਹਿਸੀਲ ਪੱਧਰੀ ਮੋਦੀ ਤੇ ਉਸ ਦੀ ਜੁੰਡਲੀ ਦੇ ਪੁਤਲੇ ਫੂਕੇ ਜਾਣਗੇ, 26 ਫਰਵਰੀ ਨੂੰ ਸਾਰੇ ਨੈਸ਼ਨਲ ਅਤੇ ਸਟੇਟ ਹਾਈਵੇ ਉੱਪਰ ਟਰੈਕਟਰ ਮਾਰਚ ਕੀਤਾ ਜਾਵੇਗਾ ਤੇ 14 ਮਾਰਚ ਨੂੰ ਦਿੱਲੀ ਦੀ ਰਾਮਲੀਲ੍ਹਾ ਗਰਾਉਂਡ ਵਿੱਚ ਮਹਾਂ ਪੰਚਾਇਤ ਕੀਤੀ ਜਾਵੇਗੀ। ਇਸ ਸੰਘਰਸ਼ ਵਿੱਚ ਸ਼ਹੀਦ ਨੌਜਵਾਨ ਦੀ ਸ਼ਹਾਦਤ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ। ਵਿਦਿਆਰਥੀ ਤੇ ਨੌਜਵਾਨ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧਣਗੇ।

Related Articles

LEAVE A REPLY

Please enter your comment!
Please enter your name here

Latest Articles