ਰੂਸੀ ਫੌਜ ਨੇ ਭਾਰਤੀ ਸਹਾਇਕ ਆਜ਼ਾਦ ਕੀਤੇ

0
166

ਨਵੀਂ ਦਿੱਲੀ : ਵਿਦੇਸ਼ ਮੰਤਰਾਲੇ ਨੇ ਸੋਮਵਾਰ ਕਿਹਾ ਕਿ ਭਾਰਤ ਦੀ ਮੰਗ ਤੋਂ ਬਾਅਦ ਰੂਸੀ ਫੌਜ ’ਚ ਸਹਾਇਕ ਕਰਮਚਾਰੀ ਵਜੋਂ ਕੰਮ ਕਰ ਰਹੇ ਕਈ ਭਾਰਤੀਆਂ ਨੂੰ ‘ਆਜ਼ਾਦ’ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬਹੁਤ ਸਾਰੇ ਭਾਰਤੀ ਰੂਸੀ ਫੌਜ ’ਚ ਸੁਰੱਖਿਆ ਸਹਾਇਕ ਵਜੋਂ ਸੇਵਾ ਨਿਭਾਅ ਰਹੇ ਹਨ ਅਤੇ ਉਨ੍ਹਾਂ ਨੂੰ ਯੂਕਰੇਨ ਨਾਲ ਲੱਗਦੀ ਰੂਸ ਦੀ ਸਰਹੱਦ ਦੇ ਕੁਝ ਖੇਤਰਾਂ ’ਚ ਵਿਰੋਧੀ ਫੌਜਾਂ ਨਾਲ ਲੜਨ ਲਈ ਵੀ ਮਜਬੂਰ ਕੀਤਾ ਗਿਆ। ਭਾਰਤ ਨੇ ਆਪਣੇ ਨਾਗਰਿਕਾਂ ਨੂੰ ਜੰਗ ਤੋਂ ਦੂਰ ਰਹਿਣ ਲਈ ਕਿਹਾ ਹੈ।
ਅਮਰੀਕਾ ’ਚ ਮਨੁੱਖੀ ਤਸਕਰੀ ’ਚ ਭਾਰਤੀ ਗਿ੍ਰਫਤਾਰ
ਨਿਊ ਯਾਰਕ : ਜਨਵਰੀ 2022 ਦੀ ਮਨੁੱਖੀ ਤਸਕਰੀ ਦੀ ਘਟਨਾ ਦੀ ਜਾਂਚ ਦੇ ਸੰਬੰਧ ’ਚ ਸ਼ਿਕਾਗੋ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਸ ਘਟਨਾ ’ਚ ਗੁਜਰਾਤੀ ਪਰਵਾਰ ਦੇ ਦੋ ਬੱਚਿਆਂ ਸਮੇਤ ਚਾਰ ਜੀਆਂ ਦੀ ਮੌਤ ਉਦੋਂ ਠੰਢ ’ਚ ਹੋ ਗਈ ਸੀ, ਜਦੋਂ ਉਨ੍ਹਾਂ ਨੂੰ ਕੈਨੇਡਾ ਤੋਂ ਅਮਰੀਕਾ ਗੈਰਕਾਨੂੰਨੀ ਢੰਗ ਨਾਲ ਦਾਖਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੁਲਜ਼ਮ ਹਰਸ਼ਕੁਮਾਰ ਰਮਨਲਾਲ ਪਟੇਲ ਨੂੰ ਸ਼ਿਕਾਗੋ ਦੇ ਓ’ਹਾਰੇ ਕੌਮਾਂਤਰੀ ਹਵਾਈ ਅੱਡੇ ਤੋਂ ਗਿ੍ਰਫਤਾਰ ਕੀਤਾ ਗਿਆ ਅਤੇ ਉਸ ਨੂੰ 28 ਫਰਵਰੀ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

LEAVE A REPLY

Please enter your comment!
Please enter your name here