ਤਾਪਸੀ ਪਨੂੰ ਦਾ ਵਿਆਹ ਅਗਲੇ ਮਹੀਨੇ

0
138

ਮੁੰਬਈ : ਅਦਾਕਾਰਾ ਤਾਪਸੀ ਪਨੂੰ ਆਪਣੇ ਲੰਮੇ ਸਮੇਂ ਦੇ ਦੋਸਤ ਮੈਥਿਅਸ ਬੋਏ ਨਾਲ ਮਾਰਚ ’ਚ ਉਦੈਪੁਰ ’ਚ ਵਿਆਹ ਕਰਵਾਏਗੀ। ਡੈਨਮਾਰਕ ਦਾ ਮੈਥਿਅਸ ਬੈਡਮਿੰਟਨ ਖਿਡਾਰੀ ਤੋਂ ਕੋਚ ਬਣਿਆ ਹੈ। ਉਹ ਡਬਲਜ਼ ’ਚ ਵਿਸ਼ਵ ਨੰਬਰ 1 ’ਤੇ ਪਹੁੰਚਿਆ ਤੇ ਵਰਤਮਾਨ ’ਚ ਡਬਲਜ਼ ’ਚ ਭਾਰਤੀ ਟੀਮ ਦਾ ਕੋਚ ਹੈ। ਉਸ ਨੇ ਲੰਡਨ ’ਚ 2012 ਉਲੰਪਿਕ ’ਚ ਪੁਰਸ਼ ਡਬਲਜ਼ ’ਚ ਚਾਂਦੀ ਅਤੇ 2013 ਵਿਸ਼ਵ ਚੈਂਪੀਅਨਸ਼ਿਪ ’ਚ ਵੀ ਚਾਂਦੀ ਦਾ ਤਮਗਾ ਜਿੱਤਿਆ ਸੀ।
ਰਾਜੀਵ ਦੀ ਹੱਤਿਆ ’ਚ ਸ਼ਾਮਲ ਰਹੇ ਸੰਤਨ ਦੀ ਮੌਤ
ਚੇਨਈ : ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਦੋਸ਼ੀ ਸੰਤਨ ਦੀ ਬੁੱਧਵਾਰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸੰਤਨ ਉਰਫ ਟੀ. ਸੁਤੇਂਦਰਰਾਜਾ (55) ਸ੍ਰੀਲੰਕਾ ਦਾ ਨਾਗਰਿਕ ਸੀ ਅਤੇ 20 ਸਾਲ ਤੋਂ ਵੱਧ ਦੀ ਸਜ਼ਾ ਕੱਟਣ ਤੋਂ ਬਾਅਦ 2022 ’ਚ ਸੁਪਰੀਮ ਕੋਰਟ ਵੱਲੋਂ ਰਿਹਾਅ ਕੀਤੇ 7 ਦੋਸ਼ੀਆਂ ਵਿੱਚੋਂ ਇੱਕ ਸੀ। ਸੰਤਨ ਦਾ ਜਿਗਰ ਫੇਲ੍ਹ ਹੋ ਗਿਆ ਸੀ ਅਤੇ ਉਸ ਦਾ ਰਾਜੀਵ ਗਾਂਧੀ ਸਰਕਾਰੀ ਜਨਰਲ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਸੀ।

LEAVE A REPLY

Please enter your comment!
Please enter your name here