ਮੋਦੀ ‘ਝੂਠਿਆਂ ਦੇ ਸਰਦਾਰ’ : ਖੜਗੇ

0
133

ਧਾਰ (ਮੱਧ ਪ੍ਰਦੇਸ਼) : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ’ਤੇ ਤਿੱਖਾ ਹਮਲਾ ਬੋਲਿਆ। ਉਨ੍ਹਾ ਬੁੱਧਵਾਰ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਟੀ ਵੀ ਚਲਾਉਂਦੇ ਹੋ, ਤੁਹਾਨੂੰ ਉਸ ’ਤੇ ਮੋਦੀ ਦੀ ਤਸਵੀਰ ਨਜ਼ਰ ਆ ਜਾਂਦੀ ਹੈ, ਜਿਸ ਘਰ ’ਚ ਮੋਦੀ ਦੀ ਤਸਵੀਰ ਟੀ ਵੀ ’ਤੇ ਆਈ, ਉਹ ਗਰੀਬੀ ’ਚ ਚਲਾ ਜਾਂਦਾ ਹੈ। ਪ੍ਰਧਾਨ ਮੰਤਰੀ ਵਿਕਾਸ ਨਹੀਂ ਚਾਹੁੰਦੇ, ਪ੍ਰਧਾਨ ਮੰਤਰੀ ਗਰੀਬਾਂ ਦੀ ਭਲਾਈ ਨਹੀਂ ਚਾਹੁੰਦੇ। ਸਾਡੇ ਬੱਚਿਆਂ ਦੀ ਪੜ੍ਹਾਈ ਨਹੀਂ ਚਾਹੁੰਦੇ, ਕਿਉਂਕਿ ਜੇ ਗਰੀਬ ਦੇ ਬੱਚੇ ਪੜ੍ਹ-ਲਿਖ ਕੇ ਅੱਗੇ ਆਉਣਗੇ ਤਾਂ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ। ਇਸ ਲਈ ਮੋਦੀ ਗਰੀਬਾਂ ਖਿਲਾਫ਼ ਡੰਡਾ ਉਠਾਉਂਦੇ ਹਨ। ਕਾਂਗਰਸ ਪਾਰਟੀ ਜਦ ਅੱਗੇ ਵਧਦੀ ਹੈ ਤਾਂ ਉਸ ਨੂੰ ਕੁਚਲਣ ਦਾ ਕੰਮ ਕੀਤਾ ਜਾ ਰਿਹਾ ਹੈ। ਕਾਂਗਰਸ ਪ੍ਰਮੁੱਖ ਨੇ ਕਿਹਾਦੇਸ਼ ’ਚ 45 ਸਾਲਾਂ ’ਚ ਅੱਜ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਹੈ। ਰੋਜ਼ ਮਹਿੰਗਾਈ ਵਧ ਰਹੀ ਹੈ। ਇਹ ਸਭ ਕੁਝ ਮੋਦੀ ਦੇ ਜ਼ਮਾਨੇ ’ਚ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਹੀਂ ਚਾਹੁੰਦੇ ਕਿ ਦੇਸ਼ ’ਚ ਅਮੀਰ-ਗਰੀਬ ਦੀ ਖਾਈ ਖ਼ਤਮ ਹੋਵੇ। ਮੋਦੀ ਚਾਹੁੰਦੇ ਹਨ ਕਿ ਅਮੀਰ ਹੋਰ ਅਮੀਰ ਹੁੰਦਾ ਜਾਵੇ ਅਤੇ ਗਰੀਬ ਹੋਰ ਗਰੀਬ ਹੋ ਜਾਵੇ। ਮੋਦੀ ਨੇ ਕਿਹਾ ਸੀ ਕਿ ਹਰ ਸਾਲ 2 ਕਰੋੜ ਨੌਕਰੀਆਂ ਦੇਵਾਂਗਾ, ਸਾਰਿਆਂ ਦੇ ਖਾਤਿਆਂ ’ਚ 15 ਲੱਖ ਰੁਪਏ ਪਾਵਾਂਗਾ, ਕਿਸਾਨਾਂ ਦੀ ਆਮਦਨੀ ਦੁੱਗਣੀ ਕਰਾਂਗਾ, ਕਿਸਾਨਾਂ ਨੂੰ ਐੱਮ ਐੱਸ ਪੀ ਦੇਵਾਂਗਾ, ਪਰ ਕੀਤਾ ਕੁਝ ਨਹੀਂ। ਮੋਦੀ ‘ਝੂਠਿਆਂ ਦੇ ਸਰਦਾਰ’ ਹਨ। ਖੜਗੇ ਮੱਧ ਪ੍ਰਦੇਸ਼ ਦੇ ਧਾਰ ’ਚ ‘ਭਾਰਤ ਜੋੜੋ ਨਿਆਏ ਯਾਤਰਾ’ ਦੇ ਤਹਿਤ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਭਾਜਪਾ ’ਤੇ ਸ਼ਿਵਰਾਜ ਚੌਹਾਨ ਨੂੰ ਖੁੱਡੇ ਲਾਈਨ ਕਰਨ ਦਾ ਦੋਸ਼ ਲਾਇਆ। ਉਨ੍ਹਾ ਕਿਹਾ ਕਿ ਭਾਜਪਾ ਦੇ ਨੇਤਾ ਕਾਂਗਰਸ ਬਾਰੇ ਉਲਟਾ-ਸਿੱਧਾ ਬੋਲਦੇ ਹਨ। ਕੁਝ ਦਿਨ ਪਹਿਲਾਂ ਚੌਹਾਨ ਨੇ ਕਿਹਾ ਸੀ ਕਿ ਖੜਗੇ ਅਤੇ ਰਾਹੁਲ ਮਿਲ ਕੇ ਕਾਂਗਰਸ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੇ ਹਨ। ਸਵਾਲ ਇਹ ਉੱਠਦਾ ਹੈ ਕਿ ਭਾਜਪਾ ਨੇ ਚੌਹਾਨ ਨੂੰ ਸੱਤਾ ਤੋਂ ਕਿਉਂ ਲਾਂਭੇ ਕਰ ਦਿੱਤਾ?
ਇਸ ਦੌਰਾਨ ਰਾਹੁਲ ਗਾਂਧੀ ਨੇ ਆਪਣੇ ਸੰਬੋਧਨ ’ਚ ਕਿਹਾ ਕੁਝ ਸਮਾਂ ਪਹਿਲਾਂ ਮੈਂ ਇੱਕ ਵੀਡੀਓ ’ਚ ਦੇਖਿਆ ਕਿ ਇੱਕ ਭਾਜਪਾ ਨੇਤਾ ਆਦਿਵਾਸੀ ਨੌਜਵਾਨ ’ਤੇ ਪੇਸ਼ਾਬ ਕਰ ਰਿਹਾ ਸੀ। ਇਹ ਕਿਸ ਤਰ੍ਹਾਂ ਦੀ ਸੋਚ ਹੈ? ਇਹ ਭਾਜਪਾ ਦੀ ਵਿਚਾਰਧਾਰਾ ਹੈ। ਇਹ ਕੇਵਲ ਆਦਿਵਾਸੀਆਂ ਦੇ ਨਾਲ ਹੀ ਨਹੀਂ, ਇਹ ਦਲਿਤਾਂ, ਆਦਿਵਾਸੀਆਂ ਅਤੇ ਗਰੀਬਾਂ ਨਾਲ ਹੋ ਰਿਹਾ ਹੈ। ਮੱਧ ਪ੍ਰਦੇਸ਼ ’ਚ ਆਦਿਵਾਸੀਆਂ ਦੀ ਆਬਾਦੀ ਕਰੀਬ 24 ਫੀਸਦੀ ਅਤੇ ਪੂਰੇ ਦੇਸ਼ ’ਚ 8 ਫੀਸਦੀ ਹੈ, ਪਰ ਜਦ ਤੁਸੀਂ ਦੇਸ਼ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਦੀ ਮੈਨੇਜਮੈਂਟ ਦੀ ਲਿਸਟ ਦੇਖੋਗੇ, ਤੁਹਾਨੂੰ ਇੱਕ ਵੀ ਮਾਲਕ ਆਦਿਵਾਸੀ ਵਰਗ ਤੋਂ ਨਹੀਂ ਮਿਲੇਗਾ।

LEAVE A REPLY

Please enter your comment!
Please enter your name here