27.5 C
Jalandhar
Friday, October 18, 2024
spot_img

ਵਿਕਰਮਸਿੰਘੇ ਸ੍ਰੀਲੰਕਾ ਦੇ ਰਾਸ਼ਟਰਪਤੀ ਚੁਣੇ ਗਏ

ਕੋਲੰਬੋ : ਰਾਨਿਲ ਵਿਕਰਮਸਿੰਘੇ ਨੂੰ ਸੰਸਦ ਨੇ ਬੁੱਧਵਾਰ ਸ੍ਰੀਲੰਕਾ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ | ਸਖਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਗੁਪਤ ਵੋਟਿੰਗ ਰਾਹੀਂ ਰਾਸ਼ਟਰਪਤੀ ਦੀ ਚੋਣ ਕੀਤੀ ਗਈ | ਮੁਕਾਬਲਾ ਤਿੰਨ ਉਮੀਦਵਾਰਾਂ ਕਾਰਜਕਾਰੀ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ, ਡਲਾਸ ਅਲਹਾਪੇਰੂਮਾ ਅਤੇ ਖੱਬੇ-ਪੱਖੀ ਜਨਤਾ ਵਿਮੁਕਤੀ ਪੇਰਾਮੁਨਾ (ਜੇ ਵੀ ਪੀ) ਦੇ ਨੇਤਾ ਅਨੁਰਾ ਕੁਮਾਰਾ ਦਿਸਾਨਾਯਕੇ ਵਿਚਾਲੇ ਮੁਕਾਬਲਾ ਸੀ | 225 ਮੈਂਬਰੀ ਸੰਸਦ ‘ਚ ਛੇ ਵਾਰ ਦੇ ਪ੍ਰਧਾਨ ਮੰਤਰੀ ਰਹੇ 73 ਸਾਲਾ ਰਨਿਲ ਨੂੰ 134 ਵੋਟਾਂ ਮਿਲੀਆਂ, ਜਦੋਂ ਕਿ ਉਨ੍ਹਾ ਦੇ ਨਜ਼ਦੀਕੀ ਵਿਰੋਧੀ ਅਲਾਹਾਪੇਰੂਮਾ ਨੂੰ 82 ਵੋਟਾਂ ਮਿਲੀਆਂ | ਖੱਬੇ-ਪੱਖੀ ਦਿਸਾਨਾਇਕੇ ਨੂੰ ਸਿਰਫ 3 ਵੋਟਾਂ ਪਈਆਂ |

Related Articles

LEAVE A REPLY

Please enter your comment!
Please enter your name here

Latest Articles