19.8 C
Jalandhar
Saturday, November 2, 2024
spot_img

45 ਸਾਲਾਂ ’ਚ ਵਧੀ ਖ਼ਤਰਨਾਕ ਹੀਟ ਵੇਵ

ਨਵੀਂ ਦਿੱਲੀ : ਜਲਵਾਯੂ ਬਦਲਣ ਕਾਰਨ ਦੁਨੀਆ ਭਰ ’ਚ ਐਕਸਟ੍ਰੀਮ ਹੀਟ ਵੇਵ ਹੌਲੀ ਚੱਲ ਰਹੀ ਹੈ, ਦੂਜੇ ਸ਼ਬਦਾਂ ’ਚ ਹੁਣ ਉਚ ਤਾਪਮਾਨ ਦੇ ਨਾਲ ਲੋਕਾਂ ਨੂੰ ਲੰਮੇ ਸਮੇਂ ਤੱਕ ਝੁਲਸਾਉਣ ਲੱਗੀ ਹੈ। ਜਿਸ ਤਰ੍ਹਾਂ ਓਵਨ ’ਚ ਲੰਮੇ ਸਮੇਂ ਤੱਕ ਗਰਮ ਰਹਿਣ ਨਾਲ ਚੀਜ਼ਾਂ ਜ਼ਿਆਦਾ ਪੱਕਦੀਆਂ ਹਨ, ਉਸੇ ਤਰ੍ਹਾਂ ਇਸ ਮਾਮਲੇ ’ਚ ਇੱਥੇ ਇਨਸਾਨ ਹਨ, ਜੋ ਝੁਲਸ ਰਹੇ ਹਨ। ਸਾਇੰਸ ਐਡਵਾਂਸਿਜ਼ ਜਰਨਲ ’ਚ ਪ੍ਰਕਾਸ਼ਿਤ ਇੱਕ ਖੋਜ ਅਨੁਸਾਰ 1979 ਤੋਂ ਬਾਅਦ ਗਲੋਬਲ ਹੀਟ ਵੇਵ 20 ਫੀਸਦੀ ਜ਼ਿਆਦਾ ਹੌਲੀ ਚਾਲ ਚੱਲ ਰਹੀ ਹੈ, ਜਿਸ ਦਾ ਅਰਥ ਹੈ ਕਿ ਜਿਆਦਤਰ ਲੋਕ ਵੱਧ ਸਮੇਂ ਤੱਕ ਗਰਮ ਤਾਪਮਾਨ ’ਚ ਰਹਿਣ ਨੂੰ ਮਜਬੂਰ ਹਨ। ਇਸ ਸਥਿਤੀ ’ਚ 67 ਫੀਸਦੀ ਦਾ ਵਾਧਾ ਹੋਇਆ ਹੈ। ਜ਼ਿਆਦਾ ਗਰਮੀ ਦੇ ਦੌਰ ’ਚ ਉਚਤਮ ਤਾਪਮਾਨ ਲਗਭਗ ਚਾਰ ਦਹਾਕਿਆਂ ਦੇ ਪਹਿਲਾਂ ਦੀ ਤੁਲਨਾ ’ਚ ਵੱਧ ਗਰਮ ਹੋ ਗਿਆ ਹੈ। ਵੇਈ ਝਾਂਗ ਅਨੁਸਾਰ ਇਹ ਖੋਜ ਨਾ ਕੇਵਲ ਤਾਪਮਾਨ ਅਤੇ ਖੇਤਰ ’ਤੇ ਧਿਆਨ ਕੇਂਦਰਤ ਕਰਦੀ ਹੈ, ਬਲਕਿ ਵੱਧ ਖ਼ਤਰਨਾਕ ਗਰਮੀ ਕਿੰਨੇ ਸਮੇਂ ਤੱਕ ਰਹਿੰਦੀ ਹੈ ਅਤੇ ਇਹ ਮਹਾਂਦੀਪਾਂ ’ਚ ਕਿਸ ਤਰ੍ਹਾਂ ਫੈਲਦੀ ਹੈ, ਇਸ ’ਤੇ ਵੀ ਨਜ਼ਰ ਰੱਖਦਾ ਹੈ।
ਗਰਮੀ ਦਾ ਸਭ ਤੋਂ ਜ਼ਿਆਦਾ ਯੂਰਪ ਅਤੇ ਏਸ਼ੀਆਈ ਦੇਸ਼ਾਂ ’ਤੇ ਪ੍ਰਭਾਵ ਪਿਆ ਹੈ। ਉਥੇ ਹੀ ਅਫਰੀਕੀ ਦੇਸ਼ਾਂ ’ਚ ਗਰਮੀ ਸਭ ਤੋਂ ਵੱਧ ਹੌਲੀ ਚਾਲ ਚੱਲ ਰਹੀ ਹੈ। ਖੋਜ ਮੌਸਮ ਦੇ ਪੈਟਰਨ ’ਚ ਹੋਣ ਵਾਲੇ ਬਦਲਾਵਾਂ ’ਤੇ ਵੀ ਨਜ਼ਰ ਰੱਖਦੀ ਹੈ, ਜੋ ਗਰਮ ਹਵਾਵਾਂ ਨੂੰ ਫੈਲਾਉਂਦਾ ਹੈ। ਵਾਯੂ ਮੰਡਲੀ ਤਰੰਗਾਂ ਜੋ ਮੌਸਮ ਪ੍ਰਣਾਲੀਆਂ ਨੂੰ ਆਪਣੇ ਨਾਲ ਲੈ ਜਾਂਦੀਆਂ ਹਨ, ਜੈਟ ਸਟ੍ਰੀਮ ਲਗਾਤਾਰ ਕਮਜ਼ੋਰ ਹੋ ਰਿਹਾ ਹੈ, ਇਸ ਲਈ ਗਰਮੀ ਦੀਆਂ ਲਹਿਰਾਂ ਨੂੰ ਓਨੀ ਤੇਜ਼ੀ ਨਾਲ ਨਹੀਂ ਲਿਜਾ ਰਹੀ। ਜੇ ਗ੍ਰੀਨ ਹਾਊਸ ਗੈਸ ਵਧਦੀ ਰਹੀ ਅਤੇ ਕੋਈ ਪ੍ਰਭਾਵੀ ਹੱਲ ਨਾ ਕੀਤਾ ਗਿਆ ਤਾਂ ਲੰਮੇ ਸਮੇਂ ਤੱਕ ਹੌਲੀ ਰਫ਼ਤਾਰ ਨਾਲ ਚੱਲਣ ਵਾਲੀ ਖ਼ਤਰਨਾਕ ਗਰਮੀ ਦੀਆਂ ਲਹਿਰਾਂ ਭਵਿੱਖ ’ਚ ਕੁਦਰਤ ਅਤੇ ਸਮਾਜਕ ਪ੍ਰਣਾਲੀਆਂ ’ਤੇ ਹੋਰ ਵਿਨਾਸ਼ਕਾਰੀ ਪ੍ਰਭਾਵ ਪਾਉਣਗੀਆਂ।

Related Articles

LEAVE A REPLY

Please enter your comment!
Please enter your name here

Latest Articles