ਸਭ ਤੋਂ ਬਜ਼ੁਰਗ ਸ਼ੇਰਨੀ ਦੀ ਮੌਤ

0
234

ਲਖਨਊ : ਉੱਤਰ ਪ੍ਰਦੇਸ਼ ਦੀ ਸਭ ਤੋਂ ਬਜ਼ੁਰਗ ਸ਼ੇਰਨੀ ਦੀ ਸੋਮਵਾਰ ਗੋਰਖਪੁਰ ਦੇ ਸ਼ਹੀਦ ਅਸ਼ਫਾਕ ਉੱਲਾ ਖਾਨ ਚਿੜੀਆਘਰ ’ਚ ਮੌਤ ਹੋ ਗਈ। ਸ਼ੇਰਨੀ ਮਰੀਅਮ (20) ਦੀ ਲੰਮੀ ਬਿਮਾਰੀ ਤੋਂ ਬਾਅਦ ਮੌਤ ਹੋਈ। ਚਿੜੀਆਘਰ ਅਥਾਰਟੀ ਦੇ ਅਨੁਸਾਰ ਮਰੀਅਮ ਨੇ ਡੇਢ ਹਫਤੇ ਤੋਂ ਵੱਧ ਸਮੇਂ ਤੋਂ ਖਾਣਾ-ਪੀਣਾ ਬੰਦ ਕਰ ਦਿੱਤਾ ਸੀ, ਜਿਸ ਕਾਰਨ ਉਸ ਦੀ ਸਿਹਤ ’ਚ ਤੇਜ਼ੀ ਨਾਲ ਗਿਰਾਵਟ ਆਈ। ਵੈਟਰਨਰੀ ਟੀਮ ਵੱਲੋਂ ਸੂਪ ਅਤੇ ਟੀਕਿਆਂ ਰਾਹੀਂ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਦੇ ਯਤਨਾਂ ਦੇ ਬਾਵਜੂਦ ਉਸ ਦੀ ਹਾਲਤ ’ਚ ਸੁਧਾਰ ਨਹੀਂ ਹੋਇਆ।

LEAVE A REPLY

Please enter your comment!
Please enter your name here