ਇਮਰਾਨ ਦੇ ਹੱਕ ’ਚ ਹੋਣ ਵਾਲੀ ਰੈਲੀ ਰੱਦ

0
164

ਇਸਲਾਮਾਬਾਦ : ਪਾਕਿਸਤਾਨ ਦੀ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਧਾਰਮਕ ਕਾਰਨਾਂ ਦਾ ਹਵਾਲਾ ਦਿੰਦਿਆਂ ਵੀਰਵਾਰ ਇੱਥੇ ਹੋਣ ਵਾਲੀ ਰੈਲੀ ਰੱਦ ਕਰ ਦਿੱਤੀ। ਇਹ ਰੈਲੀ ਪਾਰਟੀ ਦੇ ਬਾਨੀ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਲਈ ਕੀਤੀ ਜਾਣੀ ਸੀ, ਜੋ ਪਿਛਲੇ ਸਾਲ ਅਗਸਤ ਤੋਂ ਜੇਲ੍ਹ ’ਚ ਬੰਦ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਚੇਅਰਮੈਨ ਬੈਰਿਸਟਰ ਗੌਹਰ ਅਲੀ ਖਾਨ ਨੇ ਰੈਲੀ ਰੱਦ ਕਰਨ ਦਾ ਫੈਸਲਾ ‘ਲੈਲਤ-ਉਲ-ਕਦਰ’ ਕਾਰਨ ਲਿਆ ਗਿਆ ਹੈ। ਮੁਸਲਮ ਭਾਈਚਾਰਾ ਰਮਜ਼ਾਨ ਦੇ ਮਹੀਨੇ ਦੀ ਇਸ ਰਾਤ ਨੂੰ ਬਹੁਤ ਅਹਿਮ ਮੰਨਦਾ ਹੈ ਅਤੇ ਪੂਰੀ ਰਾਤ ਜਾਗ ਕੇ ਇਬਾਦਤ ਕਰਦਾ ਹੈ। ਉਸ ਨੇ ਸਮਰਥਕਾਂ ਨੂੰ ਇਮਰਾਨ ਖਾਨ ਅਤੇ ਉਸ ਦੀ ਪਤਨੀ ਬੁਸ਼ਰਾ ਬੀਬੀ ਸਮੇਤ ਸਾਰੇ ਪਾਰਟੀ ਵਰਕਰਾਂ ਤੇ ਨੇਤਾਵਾਂ ਦੀ ਰਿਹਾਈ ਅਤੇ ਸੁਰੱਖਿਆ ਲਈ ਦੁਆ ਕਰਨ ਦੀ ਵੀ ਅਪੀਲ ਕੀਤੀ।

LEAVE A REPLY

Please enter your comment!
Please enter your name here