ਕਾਂਗਰਸ ਨੇ ਉਮੀਦਵਾਰਾਂ ਦੀ ਇੱਕ ਹੋਰ ਲਿਸਟ ਕੀਤੀ ਜਾਰੀ

0
231

ਨਵੀਂ ਦਿੱਲੀ : ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਇੱਕ ਹੋਰ ਲਿਸਟ ਜਾਰੀ ਕੀਤੀ ਹੈ। ਇਸ ਲਿਸਟ ’ਚ ਗੋਆ, ਮੱਧ ਪ੍ਰਦੇਸ਼ ਅਤੇ ਦਾਦਰ ਦੀਆਂ 6 ਸੀਟਾਂ ’ਤੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਗਿਆ ਹੈ।
ਮੱਧ ਪ੍ਰਦੇਸ਼ ਦੀ ਗਵਾਲੀਅਰ ਸੀਟ ਤੋਂ ਪ੍ਰਵੀਨ ਪਾਠਕ ਅਤੇ ਮੁਰੈਨਾ ਤੋਂ ਸੱਤਿਆਪਾਲ ਸਿੰਘ ਸਿਕਰਵਾਰ, ਗੋਆ ਨਾਰਥ ਤੋਂ ਰਮਾਕਾਂਤ ਖਲਾਪ, ਗੋਆ ਸਾਊਥ ਵਿਰਿਯਾਟੋ ਫਰਨਡੀਸ, ਦਾਦਰ ਅਤੇ ਨਗਰ ਹਵੇਲੀ ਤੋਂ ਅਜੀਤ ਰਾਮਜੀਭਾਈ, ਮੱਧ ਪ੍ਰਦੇਸ਼ ਖਾਂਡਵਾ ਤੋਂ ਨਰੇਂਦਰ ਪਟੇਲ ਨੂੰ ਟਿਕਟ ਦਿੱਤਾ ਗਿਆ ਹੈ। ਇਹ ਕਾਂਗਰਸ ਵੱਲੋਂ ਉਮੀਦਵਾਰਾਂ ਦੀ 14ਵੀਂ ਲਿਸਟ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਲੋਕ ਸਭਾ ਚੋਣਾਂ 2024 ਲਈ ਵੀਰਵਾਰ 4 ਅਪ੍ਰੈਲ ਨੂੰ ਉਮੀਦਵਾਰਾਂ ਦੀ 13ਵੀਂ ਸੂਚੀ ਜਾਰੀ ਕੀਤੀ ਸੀ।

LEAVE A REPLY

Please enter your comment!
Please enter your name here