ਸੀ ਪੀ ਐੱਮ ਦੇ ਬੈਂਕ ਅਕਾਊਂਟ ਵੀ ਫਰੀਜ਼

0
237

ਨਵੀਂ ਦਿੱਲੀ : ਲੋਕ ਸਭਾ ਚੋਣਾਂ ਵਿਚਾਲੇ ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਦਾਅਵਾ ਕੀਤਾ ਕਿ ਉਨ੍ਹਾ ਦੀ ਪਾਰਟੀ ਦੇ ਬੈਂਕ ਅਕਾਊਂਟ ਨੂੰ ਫਰੀਜ਼ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਆਮਦਨ ਕਰ ਵਿਭਾਗ ਨੇ ਕਾਂਗਰਸ ’ਤੇ ਵੱਡੀ ਕਾਰਵਾਈ ਕਰਦੇ ਹੋਏ ਉਸ ਦੇ ਬੈਂਕ ਅਕਾਊਂਟ ਨੂੰ ਵੀ ਫਰੀਜ਼ ਕਰ ਦਿੱਤਾ ਸੀ। ਯੇਚੁਰੀ ਨੇ ਕਿਹਾਅੱਜ ਸਾਡੇ ਜ਼ਿਲ੍ਹਾ ਜਨਰਲ ਸਕੱਤਰ ਤਿ੍ਰਸ਼ੂਰ ਨੂੰ ਇੱਕ ਨੋਟਿਸ ਮਿਲਿਆ ਕਿ ਪਾਸਬੁਕ ਦੇ ਨਾਲ ਬੈਂਕ ਆਓ। ਕੋਈ ਕਾਰਨ ਨਹੀਂ ਦੱਸਿਆ ਗਿਆ। ਉਨ੍ਹਾ ਕੋਲ ਜੋ ਸ਼ਕਤੀ ਹੈ, ਉਸ ਦਾ ਇਸਤੇਮਾਲ ਕਰਦੇ ਹੋਏ ਉਹ ਪ੍ਰਬੰਧਕਾਂ ਨੂੰ ਇੱਕ ਆਦੇਸ਼ ਜਾਰੀ ਕਰਦੇ ਹਨ। ਬੈਂਕ ਆਫ਼ ਇੰਡੀਆ ਨੇ ਕਿਹਾ ਕਿ ਜਦ ਤੱਕ ਅਸੀਂ ਇਜਾਜ਼ਤ ਨਹੀਂ ਦਿੰਦੇ, ਉਦੋਂ ਤੱਕ ਸੀ ਪੀ ਆਈ (ਐੱਮ) ਖਾਤਿਆਂ ’ਚੋਂ ਕੋਈ ਲੈਣ-ਦੇਣ ਨਹੀਂ ਕਰੇਗੀ। ਇਸ ਦਾ ਮਤਲਬ ਹੈ ਕਿ ਉਨ੍ਹਾਂ ਖਾਤਾ ਫਰੀਜ਼ ਕਰ ਦਿੱਤਾ ਹੈ। ਇਹ ਇੱਕ ਸਿਆਸੀ ਹਮਲਾ ਹੈ। ਅਸੀਂ ਅੱਗੇ ਵਧਣ ਲਈ ਕਾਨੂੰਨੀ ਕਾਰਵਾਈ ਦੀ ਸੰਭਾਵਨਾ ਤਲਾਸ਼ ਰਹੇ ਹਾਂ।

LEAVE A REPLY

Please enter your comment!
Please enter your name here