ਨਵਜਨਮੇ ਬੱਚਿਆਂ ਦੀ ਖਰੀਦੋ-ਫਰੋਖ਼ਤ ਕਰਨ ਵਾਲੇ ਗਰੋਹ ਦਾ ਪਰਦਾ ਫਾਸ਼

0
247

ਨਵੀਂ ਦਿੱਲੀ : ਕੇਂਦਰੀ ਜਾਂਚ ਏਜੰਸੀ ਸੀ ਬੀ ਆਈ ਨੇ ਦਿੱਲੀ-ਐੱਨ ਸੀ ਆਰ ’ਚ ਸਰਗਰਮ ਬੱਚਾ ਚੋਰ ਗਰੋਹ ਦਾ ਪਰਦਾ ਫਾਸ਼ ਕੀਤਾ ਹੈ। ਇਸ ਛਾਪੇਮਾਰੀ ਦੌਰਾਨ ਸੀ ਬੀ ਆਈ ਦੀ ਟੀਮ ਨੇ ਕੇਸ਼ਵਪੁਰ ਇਲਾਕੇ ਦੇ ਇੱਕ ਘਰ ’ਚੋਂ ਦੋ ਨਵਜਨਮੇ ਬੱਚਿਆਂ ਨੂੰ ਬਚਾਇਆ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ’ਚ ਇੱਕ ਬੱਚਾ ਸਿਰਫ਼ 36 ਘੰਟੇ ਦਾ ਸੀ, ਜਦਕਿ ਦੂਜਾ 15 ਦਿਨਾਂ ਅਤੇ ਇੱਕ ਬੱਚੀ ਇਕ ਮਹੀਨੇ ਦੀ ਹੈ। ਇਨ੍ਹਾਂ ਬੱਚਿਆਂ ਨੂੰ ਕਥਿਤ ਤੌਰ ’ਤੇ ਵੇਚਣ ਦੀ ਤਿਆਰੀ ਸੀ। ਜਾਂਚ ਏਜੰਸੀ ਨੇ 7 ਤੋਂ 8 ਬੱਚਿਆਂ ਦਾ ਰੈਸਕਿਊ ਵੀ ਕੀਤਾ। ਇਸ ਮਾਮਲੇ ’ਚ ਕੁਝ ਮੁਲਜ਼ਮਾਂ ਨੂੰ ਹਿਰਾਸਤ ’ਚ ਵੀ ਲਿਆ ਗਿਆ ਹੈ। ਦਿੱਲੀ ਨੇੜਲੇ ਇਲਾਕਿਆਂ ਅਤੇ ਹੋਰ ਸੂਬਿਆਂ ’ਚ ਵੀ ਇਸ ਦੇ ਤਾਰ ਜੁੜੇ ਹਨ। ਸੀ ਬੀ ਆਈ ਨੇ ਇਸ ਸਿਲਸਿਲੇ ’ਚ ਹੋਰ ਸੂਬਿਆਂ ’ਚ ਵੀ ਛਾਪੇ ਮਾਰੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਬੱਚਿਆਂ ਦੀ ਖਰੀਦੋ-ਫਰੋਖ਼ਤ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਇਸ ਮਾਮਲੇ ’ਚ ਸ਼ਾਮਲ ਕੁਝ ਲੋਕਾਂ ਨੂੰ ਸੀ ਬੀ ਆਈ ਨੇ ਗਿ੍ਰਫ਼ਤਾਰ ਕੀਤਾ ਹੈ। ਸੀ ਬੀ ਆਈ ਨੇ ਜਿਨ੍ਹਾਂ ਲੋਕਾਂ ਨੂੰ ਹਿਰਾਸਤ ’ਚ ਲਿਆ ਹੈ, ਉਨ੍ਹਾਂ ’ਚ ਹਸਪਤਾਲ ਦੇ ਵਾਰਡ ਬੁਆਏ ਅਤੇ ਕੁਝ ਔਰਤਾਂ ਅਤੇ ਮਰਦ ਵੀ ਸ਼ਾਮਲ ਹਨ। ਹਿਰਾਸਤ ’ਚ ਲਏ ਗਏ ਲੋਕ ਹਸਪਤਾਲਾਂ ’ਚੋਂ ਨਵਜਨਮੇ ਬੱਚਿਆਂ ਨੂੰ ਚੋਰੀ ਕਰਾਉਂਦੇ ਸਨ ਅਤੇ ਫਿਰ ਉਨ੍ਹਾਂ ਨੂੰ ਮੋਟੀ ਰਕਮ ’ਚ ਜ਼ਰੂਰਤਮੰਦ ਜੋੜਿਆਂ ਨੂੰ ਵੇਚ ਦਿੰਦੇ ਸਨ।

LEAVE A REPLY

Please enter your comment!
Please enter your name here