7 ਕਰੋੜ ’ਚ ਵਿਕਿਆ ਮੋਬਾਇਲ ਨੰਬਰ

0
198

ਦੁਬਈ : ਅਮੀਰ ਲੋਕਾਂ ਲਈ ਸ਼ੌਕ ਵੱਡੀ ਚੀਜ਼ ਹੁੰਦੀ ਹੈ। ਇਸ ਦੀ ਤਾਜ਼ਾ ਉਦਾਹਰਨ ਦੁਬਈ ’ਚ ਦੇਖਣ ਨੂੰ ਮਿਲੀ। ਇੱਥੇ ਦਿ ਮੋਸਟ ਨੋਬਲ ਨੰਬਰ ਦੀ ਨਿਲਾਮੀ ’ਚ ਇੱਕ ਯੂਨੀਕ ਨੰਬਰ ਲਈ ਬੋਲੀ ਲੱਗੀ। ਇਸ ਨੰਬਰ ’ਚ ਸੱਤ ਵਾਰ ‘7’ ਆਉਂਦਾ ਹੈ। ਇਹ ਫੈਂਸੀ ਨੰਬਰ 058-7777777 ਹੈ। ‘ਖਲੀਜ ਟਾਇਮਜ਼’ ਅਨੁਸਾਰ ਇਸ ਨੰਬਰ ਲਈ ਵੱਡੀ ਬੋਲੀ ਲੱਗੀ ਅਤੇ ਇਹ ਇੱਥੇ ਦੁਬਈ ਰਿਆਲ 32,00,000 (ਕਰੀਬ 7.25 ਕਰੋੜ) ’ਚ ਵਿਕਿਆ। ਰਿਪੋਰਟ ਅਨੁਸਾਰ ਸੰਯੁਕਤ ਅਰਬ ਅਮੀਰਾਤ ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਵੱਲੋਂ ਸ਼ੁਰੂ ਕੀਤੇ ਗਏ ਡੀ ਐੱਚ-1 ਬਿਲੀਅਨ ਮਦਰਸ ਐਡਾਮੇਂਟ ਕੰਪੇਨ ਨੂੰ ਸਪੋਰਟ ਕਰਨ ਲਈ ਕੁੱਲ 10 ਫੈਂਸੀ ਕਾਰ ਨੰਬਰ ਪਲੇਟ ਅਤੇ 21 ਮੋਬਾਇਲ ਨੰਬਰਾਂ ਦੀ ਨੀਲਾਮੀ ਕੀਤੀ ਗਈ। ਇਸ ’ਚ 7 ਸੀਰੀਜ਼ ਵਾਲੇ ਖਾਸ ਨੰਬਰ ’ਤੇ ਬੋਲੀ ਲਾਉਣ ਵਾਲੇ ਵਿਚਾਲੇ ਸਭ ਤੋਂ ਤਕੜਾ ਮੁਕਾਬਲਾ ਹੋਇਆ। ‘ਖਲੀਜ ਟਾਇਮਜ਼’ ਅਨੁਸਾਰ ਇਸ ਯੂਨੀਕ ਨੰਬਰ ਲਈ ਬੋਲੀ ਦੁਬਈ ਰਿਆਲ ’ਚ 100,000 (ਲੱਗਭੱਗ 22 ਲੱਖ ਰੁਪਏ) ਤੋਂ ਸ਼ੁਰੂ ਹੋਈ ਅਤੇ ਕੁਝ ਹੀ ਸੈਕਿੰਡਾਂ ’ਚ ਕਾਫ਼ੀ ਤੇਜ਼ੀ ਆ ਗਈ। ਇਸ ਤਰ੍ਹਾਂ 7 ਨੰਬਰ ਵਾਲੇ ਦੂਜੇ ਨੰਬਰ ’ਤੇ ਵੀ ਤਕੜਾ ਮੁਕਾਬਲਾ ਹੋਇਆ। ਇਸ ਨਿਲਾਮੀ ’ਚ ਇੱਕ ਹੋਰ ਯੂਨੀਕ ਨੰਬਰ 054-5555555 ਨੂੰ ਵੀ ਦੁਬਈ ਰਿਆਲ ’ਚ 2.875 ਮਿਲੀਅਨ ਦੀ ਵੱਡੀ ਕੀਮਤ ’ਤੇ ਖਰੀਦਿਆ ਗਿਆ।

LEAVE A REPLY

Please enter your comment!
Please enter your name here