ਸੀ ਪੀ ਆਈ ਵੱਲੋਂ ਮੈਨੀਫੈਸਟੋ ਜਾਰੀ

0
211

ਨਵੀਂ ਦਿੱਲੀ : ਅਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੇ ਰਾਜਨੀਤਕ ਦਲ ਆਪੋ-ਆਪਣਾ ਮੈਨੀਫੈਸਟੋ ਜਾਰੀ ਕਰ ਰਹੇ ਹਨ। ਇਸੇ ਦੌਰਾਨ ਸ਼ਨੀਵਾਰ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ। ਇਸ ’ਚ ਮਨਰੇਗਾ ਦੇ ਤਹਿਤ ਘੱਟੋ-ਘੱਟ ਮਜ਼ਦੂਰੀ ਵਧਾਉਣ ਦੀ ਗਰੰਟੀ ਤੋਂ ਲੈ ਕੇ ਓ ਪੀ ਐੱਸ ਨੂੰ ਬਹਾਲ ਕਰਨ ਅਤੇ ਸੀ ਏ ਏ-ਅਗਨੀਪਥ ਵਰਗੀਆਂ ਕੇਂਦਰ ਦੀਆਂ ਯੋਜਨਾਵਾਂ ਨੂੰ ਖ਼ਤਮ ਕਰਨ ਦਾ ਵਾਅਦਾ ਜਨਤਾ ਨਾਲ ਕੀਤਾ ਗਿਆ ਹੈ।
ਸੀ ਪੀ ਆਈ ਵੱਲੋਂ ਜਾਰੀ ਮੈਨੀਫੈਸਟੋ ’ਚ ਪਾਰਟੀ ਨੇ ਵਾਅਦਾ ਕੀਤਾ ਕਿ ਉਹ ਰਾਖਵਾਂਕਰਨ ਕੋਟੇ ’ਚ 50 ਫੀਸਦੀ ਦੀ ਮਨਮਾਨੀ ਲਿਮਟ ਨੂੰ ਹਟਾਉਣ, 33 ਫੀਸਦੀ ਮਹਿਲਾ ਰਿਜ਼ਰਵੇਸ਼ਨ ਨੂੰ ਤਤਕਾਲ ਲਾਗੂ ਕਰਾਉਣ, ਮਨਰੇਗਾ ਤਹਿਤ ਮਜ਼ਦੂਰਾਂ ਦੀ ਉਜਰਤ ਵਧਾ ਕੇ 700 ਰੁਪਏ ਕਰਾਉਣ ਅਤੇ ਪੁਰਾਣੀ ਪੈਨਸ਼ਨ ਯੋਜਨਾ (ਓ ਪੀ ਐੱਸ) ਨੂੰ ਬਹਾਲ ਕਰਾਉਣ ਦੀ ਦਿਸ਼ਾ ’ਚ ਕੰਮ ਕਰੇਗੀ। ਸੀ ਪੀ ਆਈ ਨੇ ਕੇਂਦਰ ਸਰਕਾਰ ਦੇ ਨਾਗਰਿਕਤਾ (ਸੋਧ) ਕਾਨੂੰਨ ਸੀ ਏ ਏ ਅਤੇ ਅਗਨੀਪਥ ਯੋਜਨਾਵਾਂ ਦਾ ਵੀ ਮੈਨੀਫੈਸਟੋ ’ਚ ਜ਼ਿਕਰ ਕੀਤਾ ਹੈ।
ਮੈਨੀਫੈਸਟੋ ਜਾਰੀ ਕਰਨ ਸਮੇਂ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾਜੇਕਰ ਅਸੀਂ ਆਪਣੇ ਸੰਵਿਧਾਨ, ਲੋਕਤੰਤਰ, ਆਪਣੇ ਦੇਸ਼ ਦੇ ਧਰਮ ਨਿਰਪੇਖ ਲੋਕਤੰਤਰਿਕ ਢਾਂਚੇ ਨੂੰ ਬਚਾਉਣਾ ਚਾਹੁੰਦੇ ਹਾਂ, ਸ਼ਾਸਨ ਦੀ ਸੰਘੀ ਪ੍ਰਣਾਲੀ ਦੀ ਰੱਖਿਆ ਕਰਨਾ ਚਾਹੁੰਦੇ ਹਾਂ ਅਤੇ ਜੇਕਰ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਚਾਹੁੰਦੇ ਹਾਂ ਤਾਂ ਇਹ ਜ਼ਰੂਰੀ ਹੋ ਗਿਆ ਹੈ ਕਿ ਚੋਣਾਂ ’ਚ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨਾ ਹੋਵੇਗਾ ਅਤੇ ਚੋਣਾਂ ’ਚ ਲੋਕਾਂ ਨੂੰ ਵੋਟ ਦੇ ਕੇ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੂੰ ਹਰਾਉਣਾ ਚਾਹੀਦਾ, ਤਾਂ ਹੀ ਭਾਰਤ ਇੱਕ ਧਰਮ ਨਿਰਪੱਖ ਲੋਕਤੰਤਰਿਕ ਗਣਰਾਜ ਬਣਿਆ ਰਹਿ ਸਕਦਾ ਹੈ।
ਡੀ ਰਾਜਾ ਨੇ ਕਿਹਾ ਕਿ ਸੰਘੀ ਸ਼ਾਸਨ ਪ੍ਰਣਾਲੀ ਅਤੇ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਮੌਜੂਦਾ ਸਰਕਾਰ ਨੂੰ ਗੱਦੀਓਂ ਲਾਹੁਣਾ ਜ਼ਰੂਰੀ ਹੈ।

LEAVE A REPLY

Please enter your comment!
Please enter your name here