ਜੈਪੁਰ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੂਰੇ ਦੇਸ਼ ’ਚ ਸਿਆਸੀ ਪਾਰਾ ਹਾਈ ਹੈ। ਸਾਰੀਆਂ ਪਾਰਟੀਆਂ ਚੋਣ ਪ੍ਰਚਾਰ ’ਚ ਲੱਗੀਆਂ ਹੋਈਆਂ ਹਨ। ਕਾਂਗਰਸ ਨੇ ਸ਼ਨੀਵਾਰ ਨੂੰ ਜੈਪੁਰ ਵਿਦਿਆਧਰ ਨਗਰ ਸਟੇਡੀਅਮ ’ਚ ‘ਨਿਆਏ ਪੱਤਰ ਮਹਾਂਸਭਾ’ ਦਾ ਆਯੋਜਨ ਕੀਤਾ, ਜਿਸ ’ਚ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਸ਼ਾਮਲ ਹੋਏ। ਕਾਂਗਰਸ ਦੀ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਸਾਂਸਦ ਸੋਨੀਆ ਗਾਂਧੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਅਤੇ ਕੇਂਦਰ ਸਰਕਾਰ ’ਤੇ ਜੰਮ ਕੇ ਨਿਸ਼ਾਨਾ ਲਾਇਆ। ਉਨ੍ਹਾ ਕਿਹਾ, ‘ਵੀਰਾਂ ਅਤੇ ਦੇਸ਼ ਭਗਤਾਂ ਦੇ ਇਸ ਮਹਾਨ ਦੇਸ਼ ਦੇ ਪ੍ਰਤੀਨਿਧ ਦੇ ਤੌਰ ’ਤੇ ਇਸ ਪ੍ਰੋਗਰਾਮ ’ਚ ਤੁਹਾਡੇ ਵਿੱਚ ਆ ਕੇ ਮੈਨੂੰ ਬਹੁਤ ਮਾਣ ਹੋ ਰਿਹਾ ਹੈ। ਉਨ੍ਹਾ ਕਿਹਾ ਕਿ ਕਦੀ ਸਾਡੇ ਮਹਾਨ ਪੁਰਖਿਆਂ ਨੇ ਸੰਘਰਸ਼ ਦੇ ਬਲ ’ਤੇ ਦੇਸ਼ ਦੀ ਆਜ਼ਾਦੀ ਦੇ ਸੂਰਜ ਨੂੰ ਅਧੀਨਗੀ ਦੇ ਹਨੇਰੇ ’ਚ ਖੋਜਿਆ ਅਤੇ ਲੱਭਿਆ ਸੀ।ਏਨੇ ਸਾਲਾਂ ਬਾਅਦ ਉਹ ਜਿਓਤੀ ਕੁਝ ਘਟ ਗਈ ਹੈ। ਚਾਰੇ ਪਾਸੇ ਅਨਿਆਏ ਦਾ ਹਨੇਰਾ ਵਧ ਗਿਆ ਹੈ। ਹੁਣ ਸਾਨੂੰ ਸਾਰਿਆਂ ਨੂੰ ਸੰਕਲਪ ਲੈਣਾ ਚਾਹੀਦਾ ਕਿ ਅਸੀਂ ਇਸ ਖਿਲਾਫ਼ ਲੜਾਂਗੇ ਅਤੇ ਨਿਆਏ ਦੀ ਰੌਸ਼ਨੀ ਖੋਜਾਂਗੇ।’
ਸੋਨੀਆ ਨੇ ਕਿਹਾ, ‘ਇਹ ਦੇਸ਼ ਕੁਝ ਲੋਕਾਂ ਦੀ ਜਗੀਰ ਨਹੀਂ, ਦੇਸ਼ ਤੋਂ ਵੱਡਾ ਕੋਈ ਨਹੀਂ ਹੋ ਸਕਦਾ। ਅਨਿਆਏ ਖਿਲਾਫ਼ ਸਾਨੂੰ ਇਕਜੁੱਟ ਹੋਣਾ ਹੋਵੇਗਾ। ਲੋਕਤੰਤਰ ਅੱਜ ਖ਼ਤਰੇ ’ਚ ਹੈ, ਸੰਵਿਧਾਨ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੌਜਵਾਨਾਂ ’ਚ ਬੇਰੁਜ਼ਗਾਰੀ ਕਾਰਨ ਨਿਰਾਸ਼ਾ ਹੈ। ਭਾਜਪਾ ਦੇ 10 ਸਾਲਾਂ ਦੇ ਸ਼ਾਸਨਕਾਲ ’ਚ ਮਹਿੰਗਾਈ ਸਿਖਰਾਂ ’ਤੇ ਹੈ।’ ਇਸ ਦੌਰਾਨ ਸੋਨੀਆ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ’ਤੇ ਜ਼ੋਰਦਾਰ ਹਮਲਾ ਕੀਤਾ। ਉਨ੍ਹਾ ਕਿਹਾਮੋਦੀ ਖੁਦ ਨੂੰ ਮਹਾਨ ਦੱਸ ਕੇ ਦੇਸ਼ ਅਤੇ ਲੋਕਤੰਤਰ ਦੀ ਮਰਿਆਦਾ ਦਾ ਚੀਰਹਰਨ ਕਰ ਰਹੇ ਹਨ। ਉਨ੍ਹਾ ਕਿਹਾ, ਆਪੋਜ਼ੀਸ਼ਨ ਨੇਤਾਵਾਂ ਨੂੰ ਭਾਜਪਾ ’ਚ ਸ਼ਾਮਲ ਹੋਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਅੱਜ ਸਾਡੇ ਦੇਸ਼ ਦਾ ਲੋਕਤੰਤਰ ਖ਼ਤਰੇ ’ਚ ਹੈ। ਸਾਡੇ ਸੰਵਿਧਾਨ ਨੂੰ ਬਦਲਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਉਹਨਾ ਦਾਅਵਾ ਕੀਤਾ ਕਿ ਪਿਛਲੇ 10 ਸਾਲਾਂ ਤੋਂ ਦੇਸ਼ ਇੱਕ ਇਸ ਤਰ੍ਹਾਂ ਦੀ ਸਰਕਾਰ ਦੇ ਹੱਥ ’ਚ ਹੈ, ਜਿਸ ਨੇ ਬੇਰੁਜ਼ਗਾਰੀ, ਆਰਥਿਕ ਸੰਕਟ ਅਤੇ ਅਸਮਾਨਤਾ ਨੂੰ ਬੜ੍ਹਾਵਾ ਦੇਣ ’ਚ ਕੋਈ ਕਸਰ ਨਹੀਂ ਛੱਡੀ। ਉਹਨਾ ਕਿਹਾਅੱਜ ਸਾਡੇ ਦੇਸ਼ ਦਾ ਲੋਕਤੰਤਰ ਖ਼ਤਰੇ ’ਚ ਹੈ। ਲੋਕਤਾਂਤਰਿਕ ਸੰਸਥਾਵਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਇਹ ਤਾਨਾਸ਼ਾਹੀ ਹੈ ਅਤੇ ਅਸੀਂ ਸਾਰੇ ਇਸ ਦਾ ਜਵਾਬ ਦੇਵਾਂਗੇ। ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੀ ਰਾਸ਼ਟਰੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਗਿ੍ਰਫ਼ਤਾਰੀ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ ਕਿ ਕੇਂਦਰ ’ਚ ਭਾਜਪਾ ਸ਼ਾਸਨ ਦੇ ਤਹਿਤ ਵਿਰੋਧੀ ਪਾਰਟੀਆਂ ’ਤੇ ਹਮਲਾ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾਬੇਰੁਜ਼ਗਾਰੀ ਅਤੇ ਮਹਿੰਗਾਈ ਸਿਖਰਾਂ ’ਤੇ ਹੈ ਅਤੇ ਹਰ ਸੂਬੇ ’ਚ ਪੇਪਰ ਲੀਕ ਹੋ ਰਹੇ ਹਨ। ਗਰੀਬਾਂ ਅਤੇ ਕਿਸਾਨਾਂ ਦੀ ਸੁਣਨ ਵਾਲਾ ਕੋਈ ਨਹੀਂ। ਪਿ੍ਰਅੰਕਾ ਨੇ ਕਿਹਾਅਸੀਂ ਆਪਣੇ ਮੈਨੀਫੈਸਟੋ ਨੂੰ ‘ਨਿਆਏ ਪੱਤਰ’ ਨਾਂਅ ਦਿੱਤਾ ਹੈ। ਇਹ ਮੈਨੀਫੈਸਟੋ ਸਿਰਫ਼ ਐਲਾਨਨਾਮਾ ਨਹੀਂ, ਜਿਸ ਨੂੰ ਅਸੀਂ ਚੋਣਾਂ ਤੋਂ ਬਾਅਦ ਭੁੱਲ ਜਾਵਾਂਗੇ। ਇਹ ਉਸ ਦੇਸ਼ ਦੀ ਆਵਾਜ਼ ਹੈ, ਜੋ ਨਿਆਏ ਚਾਹੁੰਦਾ ਹੈ।



