ਚੰਨੀ ਦੀ ਟਿੱਪਣੀ ਚੋਣ ਜ਼ਾਬਤੇ ਦੀ ਉਲੰਘਣਾ ਕਰਾਰ

0
179

ਚੰਡੀਗੜ੍ਹ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਮੰਗਲਵਾਰ ਕਿਹਾ ਕਿ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਵੱਲੋਂ ਪੁਣਛ ਅੱਤਵਾਦੀ ਹਮਲੇ ਨੂੰ ‘ਚੋਣ ਸਟੰਟ’ ਕਰਾਰ ਦੇਣ ਵਾਲੀ ਟਿੱਪਣੀ ਚੋਣ ਜ਼ਾਬਤੇ ਦੀ ਉਲੰਘਣਾ ਹੈ। ਇਸ ਹਮਲੇ ’ਚ ਹਵਾਈ ਫੌਜ ਦਾ ਜਵਾਨ ਸ਼ਹੀਦ ਹੋ ਗਿਆ ਸੀ। ਸਿਬਿਨ ਨੇ ਇਸ ਮਾਮਲੇ ’ਤੇ ਅਗਲੀ ਕਾਰਵਾਈ ਲਈ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ। ਉਸ ਨੇ ਕਿਹਾ ਕਿ ਜਲੰਧਰ ਦੇ ਜ਼ਿਲ੍ਹਾ ਚੋਣ ਅਧਿਕਾਰੀ ਦੀ ਰਿਪੋਰਟ ਅਨੁਸਾਰ ਚੰਨੀ ਦੀ ਟਿੱਪਣੀ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ।
ਥੋਕ ਮਹਿੰਗਾਈ ਵਧੀ
ਨਵੀਂ ਦਿੱਲੀ : ਈਂਧਣ ਅਤੇ ਬਿਜਲੀ ਦੇ ਨਾਲ-ਨਾਲ ਖਾਣ-ਪੀਣ ਦੀਆਂ ਵਸਤਾਂ ਖਾਸਕਰ ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਥੋਕ ਮਹਿੰਗਾਈ ਲਗਾਤਾਰ ਦੂਜੇ ਮਹੀਨੇ ਵਧ ਕੇ ਅਪਰੈਲ ਵਿਚ 1.26 ਫੀਸਦੀ ਹੋ ਗਈ। ਮੰਗਲਵਾਰ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕ ਅੰਕ ਅਧਾਰਤ ਮਹਿੰਗਾਈ ਅਪਰੈਲ 2023 ’ਚ 0.79 ਫੀਸਦੀ ਅਤੇ ਮਾਰਚ 2024 ’ਚ 0.53 ਫੀਸਦੀ ਸੀ।

LEAVE A REPLY

Please enter your comment!
Please enter your name here