ਮੁੰਬਈ : ਪੁਲਸ ਨੇ ਪਿਛਲੇ ਮਹੀਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਹੋਰ ਮੈਂਬਰ ਹਰਿਆਣਾ ਦੇ ਫਤਿਹਾਬਾਦ ਦੇ 34 ਸਾਲਾ ਹਰਪਾਲ ਸਿੰਘ ਨੂੰ ਸੋਮਵਾਰ ਸ਼ਾਮ ਜੱਦੀ ਸ਼ਹਿਰ ਤੋਂ ਗਿ੍ਰਫਤਾਰ ਕੀਤਾ।
ਵਕੀਲਾਂ ਦੇ ਪੇਸ਼ੇ ਦੀ ਪ੍ਰਕਿਰਤੀ ਵੱਖਰੀ : ਸੁਪਰੀਮ ਕੋਰਟ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ ਕਿਹਾ ਕਿ ਖਪਤਕਾਰ ਸੁਰੱਖਿਆ ਐਕਟ-1986 ਤਹਿਤ ਸੇਵਾਵਾਂ ’ਚ ਕਮੀ ਲਈ ਵਕੀਲਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ ਅਤੇ ਖਰਾਬ ਸੇਵਾ ਲਈ ਖਪਤਕਾਰ ਅਦਾਲਤਾਂ ’ਚ ਮੁਕੱਦਮਾ ਨਹੀਂ ਕੀਤਾ ਜਾ ਸਕਦਾ। ਜਸਟਿਸ ਬੇਲਾ ਐੱਮ ਤਿ੍ਰਵੇਦੀ ਅਤੇ ਜਸਟਿਸ ਪੰਕਜ ਮਿਥਲ ਦੀ ਬੈਂਚ ਨੇ ਕਿਹਾ ਕਿ ਕਾਨੂੰਨੀ ਪੇਸ਼ਾ ਵੱਖਰਾ ਹੈ ਅਤੇ ਕੰਮ ਦੀ ਵਿਸ਼ੇਸ਼ ਪ੍ਰਕਿਰਤੀ ਹੈ, ਜਿਸ ਦੀ ਤੁਲਨਾ ਦੂਜੇ ਪੇਸ਼ਿਆਂ ਨਾਲ ਨਹੀਂ ਕੀਤੀ ਜਾ ਸਕਦੀ।


