38.9 C
Jalandhar
Saturday, July 2, 2022
spot_img

ਨਹੀ ਬਚਿਆ ਬੋਰਵੈੱਲ ‘ਚ ਡਿੱਗਿਆ ਰਿਤਿਕ

ਹੁਸ਼ਿਆਰਪੁਰ/ਟਾਂਡਾ ਉੜਮੁੜ
(ਓ ਪੀ ਰਾਣਾ/ਉਂਕਾਰ ਸਿੰਘ)
ਗੜ੍ਹਦੀਵਾਲਾ ਇਲਾਕੇ ਦੇ ਪਿੰਡ ਬੈਰਮਪੁਰ ਨੇੜੇ ਖਿਆਲਾ ਬੁਲੰਦਾ ਵਿਚ ਐਤਵਾਰ ਸਵੇਰੇ 6 ਸਾਲ ਦਾ ਬੱਚਾ ਰਿਤਿਕ ਬੋਰਵੈੱਲ ‘ਚ ਡਿੱਗ ਗਿਆ ਸੀ, ਜਿਸ ਨੂੰ ਫੌਜ ਤੇ ਐੱਨ ਡੀ ਆਰ ਐੱਫ ਦੇ ਜਵਾਨਾਂ ਦੀ ਮਦਦ ਨਾਲ ਕਰੀਬ 8 ਘੰਟਿਆਂ ਬਾਅਦ ਕੱਢ ਲਿਆ ਗਿਆ | ਉਸਨੂੰ ਬੇਹੋਸ਼ੀ ਦੀ ਹਾਲਤ ‘ਚ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸਨੂੰ ਮਿ੍ਤਕ ਕਰਾਰ ਦਿੱਤਾ ਗਿਆ | ਬੋਰਵੈੱਲ 300 ਫੁੱਟ ਡੂੰਘਾ ਸੀ, ਪਰ ਲੋਕਾਂ ਨੇ ਰੱਸਾ ਪਾ ਕੇ ਅੰਦਾਜ਼ਾ ਲਾਇਆ ਕਿ ਰਿਤਿਕ 100 ਫੁੱਟ ‘ਤੇ ਫਸ ਗਿਆ ਸੀ | ਰਿਤਿਕ ਦੇ ਪ੍ਰਵਾਸੀ ਮਾਂ-ਬਾਪ ਮਜ਼ਦੂਰੀ ਕਰਦੇ ਹਨ | ਮਾਨਸਕ ਤੌਰ ‘ਤੇ ਕੁਝ ਕਮਜ਼ੋਰ ਰਿਤਿਕ ਖੇਡ ਰਿਹਾ ਸੀ ਕਿ ਕੁੱਤੇ ਉਸ ਦੇ ਮਗਰ ਪੈ ਗਏ | ਉਹ ਬਚਣ ਲਈ ਬੋਰਵੈੱਲ ਦੇ ਉੱਤੇ ਜਾ ਚੜਿ੍ਹਆ | ਹਾਲਾਂਕਿ ਉਸ ਨੂੰ ਬੋਰੇ ਨਾਲ ਢਕਿਆ ਹੋਇਆ ਸੀ ਪਰ ਉਹ ਲਿਫ ਗਿਆ ਤੇ ਰਿਤਿਕ ਸਿਰ ਪਰਨੇ ਵਿਚ ਡਿੱਗ ਪਿਆ ਸੀ | ਲੋਕਾਂ ਮੁਤਾਬਕ ਕੁਝ ਸਮੇਂ ਤੱਕ ਰਿਤਿਕ ਦੀ ਆਵਾਜ਼ ਆਉਂਦੀ ਰਹੀ | ਉਹ ਰੋ-ਰੋ ਕੇ ਮਦਦ ਮੰਗ ਰਿਹਾ ਸੀ | ਫਿਰ ਆਵਾਜ਼ ਆਉਣੋਂ ਬੰਦ ਹੋ ਗਈ ਸੀ |

Related Articles

LEAVE A REPLY

Please enter your comment!
Please enter your name here

Latest Articles